ਮੋਦੀ ਨੂੰ ਮਨੀਪੁਰ ਦੀ ਹੁਣ ਯਾਦ ਆਈ: ਕਾਂਗਰਸ
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਗਾਮੀ 13 ਸਤੰਬਰ ਨੂੰ ਮਨੀਪੁਰ ਦਾ ਦੌਰਾ ਕਰਨ ਦੇ ਮੱਦੇਨਜ਼ਰ ਕਿਹਾ ਹੈ ਕਿ ਭਾਵੇਂ ਉਨ੍ਹਾਂ ਉੱਤਰ-ਪੂਰਬੀ ਸੂਬੇ ਦਾ ਦੌਰਾ ਕਰਨ ਲਈ ਹਿੰਮਤ ਅਤੇ ਹਮਦਰਦੀ ਦਿਖਾਈ ਹੈ ਪਰ ਉਨ੍ਹਾਂ ਇਸ ਲਈ ਕਾਫ਼ੀ ਦੇਰ ਕਰ...
Advertisement
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਗਾਮੀ 13 ਸਤੰਬਰ ਨੂੰ ਮਨੀਪੁਰ ਦਾ ਦੌਰਾ ਕਰਨ ਦੇ ਮੱਦੇਨਜ਼ਰ ਕਿਹਾ ਹੈ ਕਿ ਭਾਵੇਂ ਉਨ੍ਹਾਂ ਉੱਤਰ-ਪੂਰਬੀ ਸੂਬੇ ਦਾ ਦੌਰਾ ਕਰਨ ਲਈ ਹਿੰਮਤ ਅਤੇ ਹਮਦਰਦੀ ਦਿਖਾਈ ਹੈ ਪਰ ਉਨ੍ਹਾਂ ਇਸ ਲਈ ਕਾਫ਼ੀ ਦੇਰ ਕਰ ਦਿੱਤੀ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਢਾਈ ਸਾਲਾਂ ’ਚ ਵਿਸ਼ਵ ਭਰ ਅਤੇ ਅਸਾਮ ਤੇ ਅਰੁਣਾਚਲ ਪ੍ਰਦੇਸ਼ ਦੇ ਦੌਰੇ ਕੀਤੇ ਪਰ ਉਨ੍ਹਾਂ ਨੂੰ ਕਦੇ ਵੀ ਨਾ ਮਨੀਪੁਰ ਦੇ ਲੋਕਾਂ ਨਾਲ ਮਿਲਣ ਦਾ ਸਮਾਂ ਲੱਗਾ ਅਤੇ ਨਾ ਹੀ ਉਨ੍ਹਾਂ ਇਸ ’ਚ ਦਿਲਸਚਪੀ ਹੀ ਦਿਖਾਈ। ਦੱਸਣਯੋਗ ਹੈ ਕਿ ਮਨੀਪੁਰ ਵਿੱਚ ਕੁਕੀ ਅਤੇ ਮੈਤੇਈ ਭਾਈਚਾਰਿਆਂ ’ਤ 3 ਮਈ 2023 ਤੋਂ ਸ਼ੁਰੂ ਹੋਈ ਫ਼ਿਰਕੂ ਹਿੰਸਾ ਕਈ ਮਹੀਨਿਆਂ ਤੱਕ ਜਾਰੀ ਰਹੀ ਸੀ।
Advertisement
Advertisement