ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਜ਼ਾ ’ਚ ਇਜ਼ਰਾਇਲੀ ਕਾਰਵਾਈਆਂ ’ਤੇ ਮੋਦੀ ਸਰਕਾਰ ਦੀ ਚੁੱਪ ਨਿੰਦਣਯੋਗ: ਕਾਂਗਰਸ

ਕਾਂਗਰਸ ਨੇ ਅੱਜ ਕਿਹਾ ਕਿ ਗਾਜ਼ਾ ’ਤੇ ਕਬਜ਼ੇ ਅਤੇ ਪੱਛਮੀ ਤੱਟ ’ਤੇ ਬਸਤੀਆਂ ਦੇ ਵਿਸਤਾਰ ਸਬੰਧੀ ਇਜ਼ਰਾਈਲ ਵੱਲੋਂ ਕੀਤਾ ਗਿਆ ਐਲਾਨ ਨਿੰਦਣਯੋਗ ਹੈ। ਕਾਂਗਰਸ ਨੇ ਕਿਹਾ ਕਿ ਉਹ ਇਜ਼ਰਾਈਲ ਦੀਆਂ ਨਾਮਨਜ਼ੂਰ ਕਾਰਵਾਈਆਂ ’ਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੱਟੀ...
Advertisement

ਕਾਂਗਰਸ ਨੇ ਅੱਜ ਕਿਹਾ ਕਿ ਗਾਜ਼ਾ ’ਤੇ ਕਬਜ਼ੇ ਅਤੇ ਪੱਛਮੀ ਤੱਟ ’ਤੇ ਬਸਤੀਆਂ ਦੇ ਵਿਸਤਾਰ ਸਬੰਧੀ ਇਜ਼ਰਾਈਲ ਵੱਲੋਂ ਕੀਤਾ ਗਿਆ ਐਲਾਨ ਨਿੰਦਣਯੋਗ ਹੈ। ਕਾਂਗਰਸ ਨੇ ਕਿਹਾ ਕਿ ਉਹ ਇਜ਼ਰਾਈਲ ਦੀਆਂ ਨਾਮਨਜ਼ੂਰ ਕਾਰਵਾਈਆਂ ’ਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੱਟੀ ਚੁੱਪ ਦੀ ਵੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।

ਕਾਂਗਰਸ ਦੇ ਜਨਰਲ ਸਕੱਤਰ ਤੇ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਕਿਹਾ ਕਿ ਇਜ਼ਰਾਈਲ ਨੇ ਗਾਜ਼ਾ ਸਿਟੀ ’ਤੇ ਕਬਜ਼ਾ ਕਰਨ ਲਈ ਆਪਣੀ ਫੌਜੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਵੱਲੋਂ ਕਬਜ਼ੇ ਵਾਲੇ ਪੱਛਮੀ ਤੱਟ ’ਤੇ ਬਸਤੀਆਂ ਦੇ ਵਿਸਤਾਰ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਰਮੇਸ਼ ਨੇ ‘ਐਕਸ’ ਉੱਤੇ ਪੋਸਟ ਵਿੱਚ ਕਿਹਾ, ‘‘ਕੁੱਲ ਹਿੰਦ ਕਾਂਗਰਸ ਇਨ੍ਹਾਂ ਦੋਵੇਂ ਕਦਮਾਂ ਦੀ ਆਲੋਚਨਾ ਕਰਦੀ ਹੈ। ਪਾਰਟੀ ਇਜ਼ਰਾਈਲ ਦੀਆਂ ਨਾਮਨਜ਼ੂਰੀ ਕਾਰਵਾਈਆਂ ’ਤੇ ਮੋਦੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੱਟੀ ਚੁੱਪ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।’’

Advertisement

ਫੌਜ ਦਾ ਕਹਿਣਾ ਹੈ ਕਿ ਇਜ਼ਰਾਈਲ ਦੇ ਰੱਖਿਆ ਮੰਤਰੀ ਇਸਰਾਈਲ ਕਾਟਜ਼ ਨੇ ਗਾਜ਼ਾ ਦੇ ਕੁਝ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਫੌਜੀ ਕਾਰਵਾਈ ਦਾ ਇਕ ਨਵਾਂ ਗੇੜ ਸ਼ੁਰੂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖ਼ਬਰ ਮੁਤਾਬਕ, ਇਸਰਾਈਲ ਨੇ ਪੱਛਮੀ ਤੱਟ ਵਿੱਚ ਵੀ ਬਸਤੀ ਦੇ ਵਿਸਤਾਰ ਨੂੰ ਬੁੱਧਵਾਰ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਸੀ।

‘ਐੱਸਆਈਆਰ ਦਾ ਮਕਸਦ ਵੋਟਰ ਸੂਚੀਆਂ ਦੀ ਸੁਧਾਈ ਨਾਲੋਂ ਜ਼ਿਆਦਾ ਲੋਕਤੰਤਰ ਨੂੰ ਖ਼ਤਮ ਕਰਨਾ’

ਕਾਂਗਰਸ ਨੇ ਅੱਜ ਦੋਸ਼ ਲਗਾਇਆ ਹੈ ਕਿ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦਾ ਮਕਸਦ ਵੋਟਰ ਸੂਚੀਆਂ ਦੀ ਸੁਧਾਈ ਨਾਲੋਂ ਜ਼ਿਆਦਾ ਲੋਕਤੰਤਰ ਨੂੰ ਖ਼ਤਮ ਕਰਨਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ’ਤੇ ਨਿਸ਼ਾਨਾ ਸੇਧਿਆ। ਰਮੇਸ਼ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਬਾਅਦ ਬਿਹਾਰ ਦੇ ਸਾਰੇ 243 ਵਿਧਾਨ ਸਭਾ ਖੇਤਰਾਂ ਵਿੱਚ ਚੋਣ ਕਮਿਸ਼ਨ ਵੱਲੋਂ ਕੀਤੇ ਗਏ 2024 ‘ਕੇਏਪੀ’ (ਗਿਆਨ, ਦ੍ਰਿਸ਼ਟੀਕੋਣ ਤੇ ਅਭਿਆਸ) ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵੋਟਰ ਸੂਚੀਆਂ ਪਹਿਲਾਂ ਤੋਂ ਹੀ ‘ਲਗਪਗ ਪੂਰੀ ਤਰ੍ਹਾਂ ਸਟੀਕ’ ਹਨ। ਉਨ੍ਹਾਂ ਕਿਹਾ, ‘‘ਕਾਗਜ਼ੀ ਕਾਰਵਾਈ ਅਤੇ ਜਾਗਰੂਕਤਾ ਦੀ ਘਾਟ ਕਾਰਨ ਕਈ ਯੋਗ ਨਾਗਰਿਕ ਅਜੇ ਵੀ ਨਾਮਜ਼ਦਗੀ ਤੋਂ ਵਾਂਝੇ ਹਨ।

Advertisement