ਮੋਦੀ ਸਰਕਾਰ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਸੁਝਾਅ ’ਤੇ ਵਕਫ ਐਕਟ ’ਚ ਸੋਧ ਕੀਤੀ: ਮੇਘਵਾਲ
Meghwal says Modi govt amended Waqf law on VHP's suggestion, seeks its views on ‘marital rape'
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ‘ਮਜ਼ਬੂਤ’ ਸਰਕਾਰ ਨੇ ਪਿਛਲੇ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਸਿਰਫ਼ 240 ਸੀਟਾਂ ਜਿੱਤਣ ਦੇ ਬਾਵਜੂਦ ਵਿਸ਼ਵ ਹਿੰਦੂ ਪਰਿਸ਼ਦ (VHP) ਦੇ ਸੁਝਾਅ ’ਤੇ ਵਕਫ਼ ਐਕਟ Waqf Act ਵਿੱਚ ਸੋਧ ਕੀਤੀ।
ਇੱਥੇ VHP ਦੇ ਕਾਨੂੰਨੀ ਸੈੱਲ legal cell ਦੀ ਮੀਟਿੰਗ ਵਿੱਚ ਬੋਲਦਿਆਂ, ਉਨ੍ਹਾਂ ਨੇ “marital rape’’ (ਪਤੀ ਵੱਲੋਂ ਪਤਨੀ ਨਾਲ ਜ਼ਬਰਦਸਤੀ ਕਰਨ) ਉੱਤੇ ਚੱਲ ਰਹੀ ਬਹਿਸ ਬਾਰੇ ਉਨ੍ਹਾਂ ਦੇ ਸੁਝਾਅ ਮੰਗੇ।
ਕੇਂਦਰੀ ਮੰਤਰੀ ਨੇ ਉਨ੍ਹਾਂ ਖਦਸ਼ਿਆਂ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੰਵਿਧਾਨ ਨੂੰ ਬਦਲ ਦਿੱਤਾ ਜਾਵੇਗਾ ਤੇ ਰਾਖਵਾਂਕਰਨ ਪ੍ਰਣਾਲੀ ਨੂੰ ਖਤਮ ਕਰ ਦਿੱਤੀ ਜਾਵੇਗੀ, ਪਿਛਲੇ ਕਾਰਨਾਂ ਦਾ ਪਤਾ ਲਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਮੇਘਵਾਲ ਨੇ ਕਿਹਾ, ‘‘ਪਿਛਲੀਆਂ ਆਮ ਚੋਣਾਂ ਵਿੱਚ ਭਾਜਪਾ ਨੇ 543 ਵਿੱਚੋਂ ਸਿਰਫ਼ 240 ਸੀਟਾਂ ਜਿੱਤੀਆਂ ਸਨ, ਪਰ ਪ੍ਰਧਾਨ ਮੰਤਰੀ ਮੋਦੀ ਦੀ ‘ਮਜ਼ਬੂਤ’ ਸਰਕਾਰ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ ਸੁਝਾਵਾਂ ’ਤੇ ਵਕਫ਼ ਕਾਨੂੰਨ ਵਿੱਚ ਬਦਲਾਅ ਕੀਤੇ।’’
ਉਨ੍ਹਾਂ ਨੇ ਪਰਿਸ਼ਦ ਦੇ ਵਰਕਰਾਂ ਨੂੰ ਕਿਹਾ, ‘‘ਅਸੀਂ ਅਤੀਤ ’ਚ ਵੀ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਾਂਗੇ।"
ਕੇਂਦਰੀ ਮੰਤਰੀ ਨੇ ਵੀਐੱਚਪੀ ਦੇ ਕਾਨੂੰਨੀ ਸੈੱਲ ਨੂੰ ‘ਵਿਆਹ ਜਬਰ-ਜਨਾਹ’ ਨੂੰ ਕਾਨੂੰਨੀ ਮਾਨਤਾ ਦੇਣ ’ਤੇ ਚੱਲ ਰਹੀ ਬਹਿਸ ’ਤੇ ਵਿਚਾਰ-ਵਟਾਂਦਰਾ ਕਰਨ ਅਤੇ ਸਮਾਜ ਦੇ ਹਿੱਤ ਵਿੱਚ ਸਰਕਾਰ ਨੂੰ ਸੁਝਾਅ ਦੇਣ ਦੀ ਅਪੀਲ ਵੀ ਕੀਤੀ।