ਮੋਦੀ ਵੱਲੋਂ ਤਗ਼ਮਾ ਜੇਤੂਆਂ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘‘ਸਾਡੀ ਹੁਨਰਮੰਦ ਸਕੁਐਸ਼ ਟੀਮ ਦੇ ਖਿਡਾਰੀਆਂ ਨੂੰ ਸੋਨ ਤਗ਼ਮਾ ਘਰ ਲਿਆਉਣ ਲਈ ਵਧਾਈਆਂ।’’ ਪ੍ਰਧਾਨ ਮੰਤਰੀ ਨੇ...
Advertisement
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘‘ਸਾਡੀ ਹੁਨਰਮੰਦ ਸਕੁਐਸ਼ ਟੀਮ ਦੇ ਖਿਡਾਰੀਆਂ ਨੂੰ ਸੋਨ ਤਗ਼ਮਾ ਘਰ ਲਿਆਉਣ ਲਈ ਵਧਾਈਆਂ।’’ ਪ੍ਰਧਾਨ ਮੰਤਰੀ ਨੇ ਟੈਨਿਸ ਮਿਕਸਡ ਡਬਲਜ਼ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ ਰੋਹਨ ਬੋਪੰਨਾ ਅਤੇ ਖਿਡਾਰਨ ਰੁਤੂਜਾ ਭੋਸਲੇ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨਿਸ਼ਾਨੇਬਾਜ਼ੀ ਵਿੱਚ ਇੱਕ ਹੋਰ ਤਗ਼ਮਾ ਫੁੰਡਣ ਵਾਲੇ ਸਰਬਜੋਤ ਸਿੰਘ ਤੇ ਦਵਿਿਆ ਟੀਐੱਸ ਨੂੰ ਵੀ ਵਧਾਈ ਦਿੱਤੀ। -ਪੀਟੀਆਈ
Advertisement
Advertisement