ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਹਾਕੀ 5ਐੱਸ ਏਸ਼ੀਆ ਕੱਪ ਜਿੱਤਣ ’ਤੇ ਵਧਾਈ ਦਿੱਤੀ

ਨਵੀਂ ਦਿੱਲੀ, 3 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਕੀ 5ਐੱਸ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਣ ’ਤੇ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਦਾ ਧੀਰਜ ਤੇ ਦ੍ਰਿੜ੍ਹ ਸੰਕਲਪ ਦੇਸ਼ ਨੂੰ ਪ੍ਰੇਰਿਤ ਕਰਦਾ ਰਹੇਗਾ। ਭਾਰਤੀ...
Advertisement

ਨਵੀਂ ਦਿੱਲੀ, 3 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਕੀ 5ਐੱਸ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਣ ’ਤੇ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਦਾ ਧੀਰਜ ਤੇ ਦ੍ਰਿੜ੍ਹ ਸੰਕਲਪ ਦੇਸ਼ ਨੂੰ ਪ੍ਰੇਰਿਤ ਕਰਦਾ ਰਹੇਗਾ। ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨਿਚਰਵਾਰ ਨੂੰ ਓਮਾਨ ਦੇ ਸਲਾਲਾਹ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਸ਼ੂਟਆਊਟ ’ਚ 2-0 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਦੋਵੇਂ ਟੀਮਾਂ ਨਿਰਧਾਰਤ ਸਮੇਂ ਵਿੱਚ 4-4 ਦੀ ਬਰਾਬਰੀ ’ਤੇ ਸਨ ਜਿਸ ਮਗਰੋਂ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਮੋਦੀ ਨੇ ਐਕਸ ’ਤੇ ਕੀਤੀ ਗਈ ਪੋਸਟ ਵਿੱਚ ਕਿਹਾ, ‘‘ਹਾਕੀ 5ਐੱਸ ਏਸ਼ੀਆ ਕੱਪ ਵਿੱਚ ਚੈਂਪੀਅਨ। ਭਾਰਤੀ ਪੁਰਸ਼ ਹਾਕੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ। ਇਹ ਸਾਡੇ ਖਿਡਾਰੀਆਂ ਦੇ  ਅਟੁੱਟ ਸਮਰਪਣ ਦਾ ਪ੍ਰਮਾਣ ਹੈ ਅਤੇ ਇਸ ਜਿੱਤ ਨਾਲ ਅਸੀਂ ਅਗਲੇ ਸਾਲ ਓਮਾਨ ਵਿੱਚ ਹੋਣ ਵਾਲੇ ਹਾਕੀ 5ਐੱਸ ਵਿਸ਼ਵ ਕੱਪ ਵਿੱਚ ਵੀ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਖਿਡਾਰੀਆਂ ਦਾ ਧੀਰਜ ਤੇ ਦ੍ਰਿੜ੍ਹ ਸੰਕਲਪ ਸਾਡੇ ਦੇਸ਼ ਨੂੰ ਅੱਗੇ ਵੀ ਪ੍ਰੇਰਿਤ ਕਰਦਾ ਰਹੇਗਾ।’’ ਭਾਰਤ ਲਈ ਜੁਗਰਾਜ ਸਿੰਘ ਨੇ ਸੱਤਵੇਂ, ਮਨਿੰਦਰ ਸਿੰਘ ਨੇ 10ਵੇਂ ਅਤੇ ਮੁਹੰਮਦ ਰਾਹੀਲ ਨੇ 19ਵੇਂ ਤੇ 26ਵੇਂ ਮਿੰਟ ਵਿੱਚ ਗੋਲ ਕੀਤੇ। ਉੱਧਰ, ਗੁਰਜੋਤ ਸਿੰਘ ਤੇ ਮਨਿੰਦਰ ਸਿੰਘ ਨੇ ਸ਼ੂਟਆਊਟ ’ਚ ਗੋਲ ਕੀਤੇ। -ਪੀਟੀਆਈ

Advertisement

Advertisement
Tags :
hockey
Show comments