ਮੋਦੀ ਵੱਲੋਂ ਸੰਸਦ ਮੈਂਬਰਾਂ ਲਈ ਵਰਕਸ਼ਾਪ ’ਚ ਸ਼ਿਰਕਤ
ਜੀ ਅੈੱਸ ਟੀ ਸੁਧਾਰਾਂ ਦੀ ਕੀਤੀ ਸ਼ਲਾਘਾ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਜਪਾ ਸੰਸਦ ਮੈਂਬਰਾਂ ਦੀ ਵਰਕਸ਼ਾਪ ਵਿੱਚ ਹਿੱਸਾ ਲਿਆ। ਇਸ ਦੌਰਾਨ ਸੰਸਦ ਮੈਂਬਰਾਂ ਨੇ ਜੀ ਐੱਸ ਟੀ ਸੁਧਾਰਾਂ ਦੀ ਸ਼ਲਾਘਾ ਕੀਤੀ। ਮੋਦੀ ਕਈ ਘੰਟਿਆਂ ਤੱਕ ਸੰਸਦ ਮੈਂਬਰਾਂ ਵਿਚਾਲੇ ਰਹੇ। ਕਈ ਮੈਂਬਰਾਂ ਨੇ ਦੱਸਿਆ ਕਿ ਉਹ ਇੱਕ ਆਮ ਵਰਕਰ ਵਾਂਗ ਆਖਰੀ ਕਤਾਰ ਵਿੱਚ ਬੈਠੇ।
ਗੋਰਖਪੁਰ ਦੇ ਸੰਸਦ ਮੈਂਬਰ ਰਵੀ ਕਿਸ਼ਨ ਨੇ ਮੋਦੀ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ, ‘ਇਹੀ ਭਾਜਪਾ ਦੀ ਤਾਕਤ ਹੈ ਕਿ ਇੱਥੇ ਹਰ ਕੋਈ ਵਰਕਰ ਹੈ।’ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ, ਜਿਸ ਵਿੱਚ ਸੰਸਦ ਮੈਂਬਰਾਂ ਦੇ ਕੰਮ ਅਤੇ ਸਰਕਾਰ ਦੀਆਂ ਸਫਲਤਾਵਾਂ ਸ਼ਾਮਲ ਹਨ। ਤਾਜ਼ਾ ਜੀ ਐੱਸ ਟੀ ਸੁਧਾਰਾਂ ਅਤੇ ਅਪਰੇਸ਼ਨ ਸਿੰਧੂਰ ਸਮੇਤ ਹੋਰ ਪ੍ਰਾਪਤੀਆਂ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਸੰਸਦ ਮੈਂਬਰਾਂ ਨੂੰ ਮੰਗਲਵਾਰ ਨੂੰ ਹੋਣ ਵਾਲੀ ਉਪ-ਰਾਸ਼ਟਰਪਤੀ ਦੀ ਚੋਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
Advertisement
Advertisement