ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ 40 ਸਾਲ ’ਚ ਯੂਨਾਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ

ਏਥਨਜ਼, 25 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਯੂਨਾਨ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਲਈ ਅੱਜ ਇਸ ਯੂਰਪੀ ਦੇਸ਼ ਪਹੁੰਚੇ। ਸ੍ਰੀ ਮੋਦੀ ਦੱਖਣੀ ਅਫਰੀਕਾ ’ਚ ਬਰਿਕਸ ਸਿਖਰ ਸੰਮੇਲਨ ਤੋਂ ਬਾਅਦ ਇੱਥੇ ਯੂਨਾਨ...
ਏਥਨਜ਼ ਹਵਾਈ ਅੱਡੇ ’ਤੇ ਯੂਨਾਨ ਦੇ ਵਿਦੇਸ਼ ਮੰਤਰੀ ਸ੍ਰੀ ਮੋਦੀ ਦਾ ਸੁਆਗਤ ਕਰਦੇ ਹੋਏ।
Advertisement

ਏਥਨਜ਼, 25 ਅਗਸਤ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਯੂਨਾਨ ਦੀ ਸਿਖਰਲੀ ਲੀਡਰਸ਼ਿਪ ਨਾਲ ਗੱਲਬਾਤ ਲਈ ਅੱਜ ਇਸ ਯੂਰਪੀ ਦੇਸ਼ ਪਹੁੰਚੇ। ਸ੍ਰੀ ਮੋਦੀ ਦੱਖਣੀ ਅਫਰੀਕਾ ’ਚ ਬਰਿਕਸ ਸਿਖਰ ਸੰਮੇਲਨ ਤੋਂ ਬਾਅਦ ਇੱਥੇ ਯੂਨਾਨ ਦੀ ਰਾਜਧਾਨੀ ਪਹੁੰਚੇ। ਉਹ ਯੂਨਾਨ ਦੇ ਪ੍ਰਧਾਨ ਮੰਤਰੀ ਕਿਰੀਆਕੋਸ ਮਿਤਸੋਤਾਕਿਸ ਦੇ ਸੱਦੇ 'ਤੇ ਆਏ ਹਨ। ਮੋਦੀ ਨੇ ਕਿਹਾ, ‘ਮੈਨੂੰ 40 ਸਾਲਾਂ ਬਾਅਦ ਯੂਨਾਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ।’ ਯੂਨਾਨ ਦਾ ਆਖਰੀ ਉੱਚ ਪੱਧਰੀ ਦੌਰਾ ਸਤੰਬਰ 1983 ਵਿੱਚ ਹੋਇਆ ਸੀ, ਜਦੋਂ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦਾ ਦੌਰਾ ਕੀਤਾ ਸੀ। ਯੂਨਾਨ ਰਾਸ਼ਟਰਪਤੀ ਕਤੇਰੀਨਾ ਐੱਨ. ਸਕੇਲਾਰੋਪੋਲੂ ਨੇ ਪ੍ਰਧਾਨ ਮੰਤਰੀ ਮੋਦੀ ਦਾ ਵੱਕਾਰੀ ‘ਗਰੈਂਡ ਕਰੌਸ ਆਫ ਦਿ ਆਰਡਰ ਆਫ ਆਨਰ’ ਨਾਲ ਸਨਮਾਨ ਕੀਤਾ। ਯੂਨਾਨ ਦਾ ਦੌਰਾ ਸਮਾਪਤ ਹੋਣ ਮਗਰੋਂ ਦੇਰ ਰਾਤ ਉਹ ਭਾਰਤ ਲਈ ਰਵਾਨਾ ਹੋ ਗਏ।

Advertisement
Show comments