ਮੋਦੀ ਤੇ ਸ਼ਾਹ ਕਿਤੇ ਵੀ ਚਲੇ ਜਾਣ ਵੋਟ ਚੋਰੀ ਦੇ ਦੋਸ਼ ਹੇਠ ਫੜੇ ਜਾਣਗੇ: ਰਾਹੁਲ
Modi, Shah can go anywhere but they will eventually be caught for indulging in 'vote chori', claims Rahul Gandhi at Kishanganj poll rally ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਬਿਹਾਰ ਦੇ ਕਿਸ਼ਨਗੰਜ ਚੋਣ ਰੈਲੀ ਵਿੱਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਤੇ ਵੀ ਚਲੇ ਜਾਣ, ਅੰਤ ਵਿੱਚ ਉਹ ਵੋਟ ਚੋਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਫੜੇ ਜਾਣਗੇ। ਜੇ ਮੋਦੀ ਸਰਕਾਰ ਵੋਟ ਚੋਰੀ ਕਰਨਾ ਬੰਦ ਕਰ ਦੇਵੇ ਤਾਂ ਬਿਹਾਰ ਵਿਚ ਸੌ ਫੀਸਦੀ ਇੰਡੀਆ ਗਠਜੋੜ ਦੀ ਸਰਕਾਰ ਬਣੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ, ਸ਼ਾਹ ਤੇ ਚੋਣ ਕਮਿਸ਼ਨ ਕੋਲ ਵੋਟ ਚੋਰੀ ਦੇ ਦੋੋਸ਼ਾਂ ਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਲੋਕਾਂ ਨੂੰ ਸਚਾਈ ਪਤਾ ਲੱਗ ਚੁੱਕੀ ਹੈ। ਉਨ੍ਹਾਂ ਨਿਤੀਸ਼ ਕੁਮਾਰ ’ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵੀ ਬਿਹਾਰ ਦੇ ਨੌਜਵਾਨਾਂ ਲਈ ਰੁਜ਼ਗਾਰ ਨਹੀਂ ਚਾਹੁੰਦੇ ਤੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਦੇਸ਼ ਵਿਚ ਵੰਡੀਆਂ ਪਾ ਰਹੇ ਹਨ ਜਦਕਿ ਇੰਡੀਆ ਗੱਠਜੋੜ ਦੇਸ਼ ਨੂੰ ਇਕਜੁੱਟ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐਸਐਸ ਦੇਸ਼ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਕਰ ਕੇ ਤੇ ਇਕ ਦੂਜੇ ਖ਼ਿਲਾਫ਼ ਨਫਰਤ ਪੈਦਾ ਕਰ ਕੇ ਰਾਜਨੀਤਕ ਲਾਭ ਲੈਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਆਪਸ ਵਿਚ ਲੜਾਈ ਕਰਨ ਤੇ ਉਹ ਸੱਤਾ ’ਤੇ ਕਾਬਜ਼ ਬਣੇ ਰਹਿਣ। ਰਾਹੁਲ ਨੇ ਅਮਿਤ ਸ਼ਾਹ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਬਿਹਾਰ ਆਉਂਦੇ ਹਨ ਤੇ ਕਹਿੰਦੇ ਹਨ ਕਿ ਬਿਹਾਰ ਵਿਚ ਉਦਯੋਗ ਲਗਾਉਣ ਲਈ ਜ਼ਮੀਨ ਨਹੀਂ ਹੈ ਪਰ ਜਦੋਂ ਅਡਾਨੀ ਦੀ ਗੱਲ ਆਉਂਦੀ ਹੈ ਤਾਂ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਜ਼ਮੀਨ ਵੀ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਪੀਟੀਆਈ
ਇਹ ਵੀ ਪੜ੍ਹੋ: -ਹਰਿਆਣਾ ਵਾਂਗ ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਛੱਤੀਸਗੜ੍ਹ ਵਿਚ ਵੀ ‘ਵੋਟ ਚੋਰੀ’ ਹੋਈ: ਰਾਹੁਲ
