ਭਰੋਸੇ ’ਤੇ ਅਧਾਰਤ ਸ਼ਾਸਨ ਲਈ ਆਧੁਨਿਕ ਟੈਕਸ ਢਾਂਚਾ ਜ਼ਰੂਰੀ: ਨੀਤੀ ਆਯੋਗ
ਨੀਤੀ ਆਯੋਗ ਨੇ ਕਿਹਾ ਕਿ ਭਰੋਸੇ ’ਤੇ ਅਧਾਰਤ ਸ਼ਾਸਨ ਲਈ ਇਕ ਆਧੁਨਿਕ ਟੈਕਸ ਢਾਂਚਾ ਸਥਾਪਤ ਕਰਨ ਦੀ ਲੋੜ ਹੈ। ਆਯੋਗ ਨੇ ਇਕ ਪੇਪਰ ’ਚ ਕਿਹਾ ਕਿ ਭਾਰਤੀ ਟੈਕਸ ਢਾਂਚਾ 2047 ਤੱਕ ਵਿਕਸਤ ਭਾਰਤ ਬਣਾਉਣ ਲਈ ਵਿਕਾਸ, ਸਾਰਿਆਂ ਨੂੰ ਨਾਲ ਲੈ...
Advertisement
ਨੀਤੀ ਆਯੋਗ ਨੇ ਕਿਹਾ ਕਿ ਭਰੋਸੇ ’ਤੇ ਅਧਾਰਤ ਸ਼ਾਸਨ ਲਈ ਇਕ ਆਧੁਨਿਕ ਟੈਕਸ ਢਾਂਚਾ ਸਥਾਪਤ ਕਰਨ ਦੀ ਲੋੜ ਹੈ। ਆਯੋਗ ਨੇ ਇਕ ਪੇਪਰ ’ਚ ਕਿਹਾ ਕਿ ਭਾਰਤੀ ਟੈਕਸ ਢਾਂਚਾ 2047 ਤੱਕ ਵਿਕਸਤ ਭਾਰਤ ਬਣਾਉਣ ਲਈ ਵਿਕਾਸ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਵਿਸ਼ਵਾਸ ਦੇ ਸਿਧਾਂਤਾਂ ਮੁਤਾਬਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਅਤੇ ਜਿਊਣ ਦੇ ਸੁਖਾਲੇ ਢੰਗ ਲਈ ਆਧੁਨਿਕ ਅਤੇ ਨਾਗਰਿਕ ਕੇਂਦਰਤ ਟੈਕਸ ਪ੍ਰਣਾਲੀ ਜ਼ਰੂਰੀ ਹੈ। ਨੀਤੀ ਆਯੋਗ ਮੁਤਾਬਕ ਸਰਕਾਰ ਨੂੰ ‘ਪਾਰਦਰਸ਼ੀ ਟੈਕਸੇਸ਼ਨ-ਇਮਾਨਦਾਰ ਦਾ ਸਨਮਾਨ’ ਅਤੇ ਜਨ ਵਿਸ਼ਵਾਸ ਐਕਟ (2023) ਜਿਹੇ ਪਲੈਟਫਾਰਮਾਂ ’ਤੇ ਧਿਆਨ ਦੇਣਾ ਚਾਹੀਦਾ ਹੈ। ਆਯੋਗ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਅਪਰਾਧਾਂ ਨੂੰ ਸਪੱਸ਼ਟ ਤੌਰ ’ਤੇ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਥੋੜ੍ਹੀ-ਬਹੁਤ ਉਲੰਘਣਾ ਲਈ ਵਾਧੂ ਸਜ਼ਾ ਦੇਣ ਤੋਂ ਬਚਿਆ ਜਾ ਸਕਦਾ ਹੈ।
Advertisement
Advertisement