ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਡਲ ਤੇ ਸੋਸ਼ਲ ਮੀਡੀਆ ਸਟਾਰ San Rachel ਵੱਲੋਂ ਖ਼ੁਦਕੁਸ਼ੀ

Model and social media star San Rachel commits suicide
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 14 ਜੁਲਾਈ

Advertisement

ਮਸ਼ਹੂਰ ਮਾਡਲ ਤੇ ਸੋਸ਼ਲ ਮੀਡੀਆ ’ਤੇ ਚਰਚਿਤ ਹਸਤੀ San Rechal(26) ਨੇ ਐਤਵਾਰ ਨੂੰ ਪੁਡੂਚੇਰੀ ਵਿਚ ਖੁ਼ਦਕੁਸ਼ੀ ਕਰ ਲਈ। Rechal ਦਾ ਅਜੇ ਪਿੱਛੇ ਜਿਹੇ ਵਿਆਹ ਹੋਇਆ ਸੀ ਤੇ ਉਹ ਐਂਟਰਟੇਨਮੈਂਟ ਇੰਡਸਟਰੀ ਵਿਚ ਰੰਗਵਾਦ ਵਿਰੁੱਧ ਆਪਣੇ ਬੋਲਡ ਅੰਦਾਜ਼ ਲਈ ਮਕਬੂਲ ਸੀ। ਰੈਸ਼ਲ ਦੀ ਜਵਾਹਰ ਲਾਲ ਇੰਸਟੀਚਿਊਟ ਆਫ਼ ਪੋਸਟ ਗਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਹਾਲਾਂਕਿ ਇਸ ਹਸਪਤਾਲ ਵਿਚ ਲਿਆਉਣ ਤੋਂ ਪਹਿਲਾਂ ਉਸ ਨੂੰ ਦੋ ਹੋਰ ਹਸਪਤਾਲਾਂ ਵਿਚ ਲਿਜਾਇਆ ਗਿਆ ਸੀ।

ਪੁਲੀਸ ਦੀ ਮੰਨੀਏ ਤਾਂ ਮਾਡਲ ਆਪਣੇ ਪਿਤਾ ਦੇ ਘਰ ਗਈ ਸੀ, ਜਿੱਥੇ ਉਸ ਨੇ ਕਥਿਤ ਜ਼ਿਆਦਾ ਮਾਤਰਾ ਵਿਚ ਦਵਾਈ ਦੀਆਂ ਗੋਲੀਆਂ ਖਾ ਲਈਆਂ। ਤਬੀਅਤ ਵਿਗੜਨ ਮਗਰੋਂ ਉਸ ਨੂੰ ਪਹਿਲਾਂ ਸਰਕਾਰੀ ਤੇ ਮਗਰੋਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਅਖੀਰ ਉਪਰੋਕਤ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਮਾਡਲ ਦੀ ਮੌਤ ਹੋ ਗਈ।

ਐੱਨਡੀਟੀਵੀ ਦੀ ਰਿਪੋਰਟ ਮੁਤਾਬਕ ਤਫ਼ਤੀਸ਼ਕਾਰਾਂ ਨੂੰ ਸ਼ੱਕ ਹੈ ਕਿ San Rachel ਨੇ ਵਿੱਤੀ ਤਣਾਅ ਅਤੇ ਨਿੱਜੀ ਦਬਾਅ ਕਰਕੇ ਕਰਕੇ ਇਹ ਸਿਰੇ ਦਾ ਕਦਮ ਚੁੱਕਿਆ। ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ San Rachel ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਆਪਣੇ ਪੇਸ਼ੇਵਰ ਕੰਮਾਂ ਲਈ ਫੰਡ ਇਕੱਠਾ ਕਰਨ ਵਾਸਤੇ ਗਹਿਣੇ ਗਿਰਵੀ ਰੱਖਣੇ ਤੇ ਵੇਚਣੇ ਪਏ ਸਨ। ਸੂਤਰਾਂ ਮੁਤਾਬਕ ਉਸ ਨੂੰ ਆਪਣੇ ਪਿਤਾ ਤੋਂ ਵਿੱਤੀ ਸਹਾਇਤਾ ਦੀ ਉਮੀਦ ਸੀ, ਪਰ ਉਸ ਨੇ ਆਪਣੇ ਪੁੱਤਰ ਪ੍ਰਤੀ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦੇ ਹੋਏ ਅਸਮਰੱਥਾ ਜ਼ਾਹਰ ਕੀਤੀ। ਪੁਲੀਸ ਨੂੰ ਮੌਕੇ ਤੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਮਾਡਲ ਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਦੱਸਿਆ।

Advertisement
Tags :
Model San Rachel