ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਨੀਪੁਰ ’ਚ ਮੋਬਾਈਲ ਇੰਟਰਨੈੱਟ ਸੇਵਾ ਮੁਅੱਤਲੀ ਦੋ ਦਿਨ ਵਧਾਈ

ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ’ਤੇ ਹਮਲੇ ਦੇ ਸਬੰਧ ’ਚ ਔਰਤ ਗ੍ਰਿਫ਼ਤਾਰ
ਜਿਰੀਬਾਮ ’ਚ ਅਪਰੇਸ਼ਨ ਦੌਰਾਨ ਮੁਸਤੈਦ ਪੁਲੀਸ ਤੇ ਕੇਂਦਰੀ ਬਲਾਂ ਦੇ ਜਵਾਨ। -ਫੋਟੋ: ਪੀਟੀਆਈ
Advertisement

* ਲਾਪਤਾ ਵਿਅਕਤੀ ਦੀ ਕੀਤੀ ਜਾ ਰਹੀ ਹੈ ਡਰੋਨਾਂ ਨਾਲ ਭਾਲ

ਇੰਫਾਲ, 27 ਨਵੰਬਰ

Advertisement

ਮਨੀਪੁਰ ਸਰਕਾਰ ਨੇ ਸੂਬੇ ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਦੋ ਦਿਨ ਹੋਰ ਵਧਾ ਦਿੱਤੀ ਹੈ, ਜਿਸ ਕਾਰਨ ਇਹ ਸੇਵਾਵਾਂ 29 ਨਵੰਬਰ ਤੱਕ ਮੁਲਤਵੀ ਰਹਿਣਗੀਆਂ। ਉੱਤਰ-ਪੂਰਬੀ ਸੂਬੇ ’ਚ ਹਿੰਸਾ ਭੜਕਣ ਮਗਰੋਂ ਪ੍ਰਸ਼ਾਸਨ ਨੇ 16 ਨਵੰਬਰ ਨੂੰ ਇੰਟਰਨੈੱਟ ਸੇਵਾਵਾਂ ਦੋ ਦਿਨਾਂ ਲਈ ਮੁਅੱਤਲ ਕੀਤੀਆਂ ਸਨ, ਜਿਸ ਮਗਰੋਂ ਮੁਅੱਤਲੀ ’ਚ ਵਾਧਾ ਕੀਤਾ ਜਾ ਰਿਹਾ ਹੈ।

ਗ੍ਰਹਿ ਵਿਭਾਗ ਵੱਲੋਂ ਇਕ ਹੁਕਮ ’ਚ ਕਿਹਾ ਗਿਆ ਕਿ ਕਾਨੂੰਨ ਤੇ ਅਮਨ ਦੀ ਸਥਿਤੀ ਜਾਇਜ਼ਾ ਲੈਣ ਮਗਰੋਂ ਮਨੀਪੁਰ ਦੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਕਾਕਚਿੰਗ, ਬਿਸ਼ਨੂਪੁਰ, ਥੌਬਲ, ਚੂਰਾਚਾਂਦਪੁਰ, ਕਾਂਗਪੋਕਪੀ, ਫੇਰਜ਼ੌਲ ਅਤੇ ਜਿਰੀਬਾਮ ਜ਼ਿਲ੍ਹਿਆਂ ਦੇ ਖੇਤਰਾਂ ’ਚ ਮੋਬਾਈਲ ਇੰਟਰਨੈੱਟ ਤੇ ਮੋਬਾਈਲ ਡਾਟਾ ਸੇਵਾਵਾਂ ਦੋ ਦਿਨ ਹੋਰ ਮੁਅੱਤਲ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸੇ ਦੌਰਾਨ ਪੁਲੀਸ ਨੇ ਅੱਜ ਦੱਸਿਆ ਕਿ ਇੰਫਾਲ ਘਾਟੀ ’ਚ 16 ਨਵੰਬਰ ਨੂੰ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ’ਤੇ ਹਮਲੇ ਦੇ ਮਾਮਲੇ ’ਚ ਮੰਗਲਵਾਰ ਨੂੰ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਇੱਕ ਰੱਖਿਆ ਤਰਜਮਾਨ ਨੇ ਕਿਹਾ ਕਿ ਇੰਫਾਲ ਘਾਟੀ ’ਚੋਂ ਦੋ ਦਿਨਾਂ ਤੋਂ ਲੈਸ਼ਰਾਮ ਕਮਲਬਾਬੂ ਸਿੰਘ ਦੀ ਭਾਲ ਲਈ ਡਰੋਨਾਂ ਤੇ ਸੂਹੀਆ ਕੁੱਤਿਆਂ ਦੀ ਮਦਦ ਨਾਲ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਸਾਮ ਦੇ ਕਛਾਰ ਜ਼ਿਲ੍ਹੇ ਦਾ ਵਸਨੀਕ ਲੈਸ਼ਰਾਮ ਇੰਫਾਲ ਪੱਛਮੀ ਦੇ ਖੁਕਰਲ ’ਚ ਰਹਿੰਦਾ ਸੀ ਤੇ ਸੋਮਵਾਰ ਦੁਪਹਿਰ ਨੂੰ ਕਾਂਗਪੋਕਪੀ ਸਥਿਤ ਮਿਲਟਰੀ ਸਟੇਸ਼ਨ ’ਚ ਕੰਮ ’ਤੇ ਗਿਆ ਸੀ ਅਤੇ ਉਦੋਂ ਹੀ ਲਾਪਤਾ ਹੈ। -ਪੀਟੀਆਈ

ਬੰਦ ਦੌਰਾਨ ਦਫ਼ਤਰ ਖਾਲੀ ਕਰਵਾਉਣ ਲਈ ਬਣਾਇਆ ਦਬਾਅ

ਇੰਫਾਲ:

ਅਧਿਕਾਰੀਆਂ ਨੇ ਦੱਸਿਆ ਕਿ ਇੰਫਾਲ ਘਾਟੀ ਅਧਾਰਿਤ ਸਮਾਜਿਕ ਸੰਗਠਨ ਦੇ ਵਾਲੰਟੀਅਰਾਂ ਨੇ ਦੋ ਰੋਜ਼ਾ ਬੰਦ ਦੇ ਸੱਦੇ ਤਹਿਤ ਅੱਜ ਸੂਬਾ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਛੱਡਣ ਲਈ ਮਜਬੂਰ ਕੀਤਾ। ਉਨ੍ਹਾਂ ਦੱਸਿਆ ਕਿ ਮਨੀਪੁਰ ਏਕਤਾ ਤਾਲਮੇਲ ਕਮੇਟੀ (ਸੀਓਸੀਓਐੱਮਆਈ) ਦੇ ਵਾਲੰਟੀਅਰ ਸਕੱਤਰੇਤ ਅਤੇ ਡਾਇਰੈਕਟੋਰੇਟ ਟਰਾਂਸਪੋਰਟ ਦਫਤਰ ’ਚ ਦਾਖਲ ਹੋ ਗਏ ਤੇ ਮੁਲਾਜ਼ਮਾਂ ਨੂੰ ਦਫ਼ਤਰ ਖਾਲੀ ਕਰਨ ਲਈ ਆਖਿਆ। ਵਾਲੰਟੀਅਰਾਂ ਨੇ ਗੇਟ ਬੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। -ਪੀਟੀਆਈ

Advertisement