ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Miss Grand International: ਜਲੰਧਰ ਦੀ ਰੇਚਲ ਗੁਪਤਾ ਮਿਸ ਗ੍ਰੈਂਡ ਇੰਟਰਨੈਸ਼ਨਲ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ

ਅਵਨੀਤ ਕੌਰ ਜਲੰਧਰ, 26 ਅਕਤੂਬਰ  Miss Grand International : ਜਲੰਧਰ ਦੀ 20 ਸਾਲਾ ਰੇਚਲ ਗੁਪਤਾ 25 ਅਕਤੂਬਰ ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਐੱਮਜੀਆਈ ਹੈੱਡਕੁਆਰਟਰ ਵਿਚ ਇੱਕ ਸਮਾਗਮ ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ (MGI), 2024 ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਬਣ...
ਰੇਚਲ ਗੁਪਤਾ
Advertisement

ਅਵਨੀਤ ਕੌਰ

ਜਲੰਧਰ, 26 ਅਕਤੂਬਰ

Advertisement

 Miss Grand International : ਜਲੰਧਰ ਦੀ 20 ਸਾਲਾ ਰੇਚਲ ਗੁਪਤਾ 25 ਅਕਤੂਬਰ ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਐੱਮਜੀਆਈ ਹੈੱਡਕੁਆਰਟਰ ਵਿਚ ਇੱਕ ਸਮਾਗਮ ਵਿੱਚ ਮਿਸ ਗ੍ਰੈਂਡ ਇੰਟਰਨੈਸ਼ਨਲ (MGI), 2024 ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।

ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਵਿਸ਼ਵ ਦੇ ਪ੍ਰਮੁੱਖ ਸੁੰਦਰਤਾ ਮੁਕਾਬਲਿਆਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ’ਤੇ ਪੰਜ ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

ਰੇਚਲ, ਇੱਕ ਸਾਬਕਾ ਮਿਸ ਸੁਪਰ ਟੇਲੈਂਟ ਆਫ ਦਿ ਵਰਲਡ 2022 ਨੇ ਅਗਸਤ ਵਿੱਚ ਜੈਪੁਰ ਵਿੱਚ ਆਯੋਜਿਤ ਇੱਕ ਕੌਮਾਂਤਰੀ ਮੁਕਾਬਲੇ ਵਿੱਚ ਮਿਸ ਗ੍ਰੈਂਡ ਇੰਡੀਆ ਦਾ ਖ਼ਿਤਾਬ ਜਿੱਤ ਕੇ ਅੰਤਰਰਾਸ਼ਟਰੀ ਮੰਚ ’ਤੇ ਇੱਕ ਸਥਾਨ ਪ੍ਰਾਪਤ ਕੀਤਾ। 70 ਤੋਂ ਵੱਧ ਦੇਸ਼ਾਂ ਦੇ ਭਾਗੀਦਾਰਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਰੇਚਲ ਪੂਰੇ ਮੁਕਾਬਲੇ ਦੌਰਾਨ ਚੋਟੀ ਦੇ ਦਾਅਵੇਦਾਰਾਂ ਵਿੱਚੋਂ ਇੱਕ ਰਹੀ। ਉਸਨੇ ਗ੍ਰੈਂਡ ਪੇਜੈਂਟਸ ਚੁਆਇਸ ਅਵਾਰਡ 2024 ਵੀ ਜਿੱਤਿਆ।

ਇੰਸਟਾਗ੍ਰਾਮ ’ਤੇ ਇੱਕ ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਰੇਚਲ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਉਹ ਹੁਣ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦੇ ਹੋਏ ਐੱਮਜੀਆਈ ਲਈ ਗਲੋਬਲ ਅੰਬੈਸਡਰ ਵਜੋਂ ਸੇਵਾ ਕਰੇਗੀ।

ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਸ ਦੇ ਪਰਿਵਾਰਕ ਮੈਂਬਰ ਤੇਜਸਵੀ ਮਿਨਹਾਸ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਰੇਚਲ ਦੀ ਜਿੱਤ ਨੇ ਸ਼ਹਿਰ ਅਤੇ ਦੇਸ਼ ਦੋਵਾਂ ਦਾ ਮਾਣ ਵਧਾਇਆ ਹੈ।

Advertisement
Tags :
Jalandhar NewsMiss Grand InternationalRachel Gupta