ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਮਿੰਨੀ ਬੱਸ ਪਲਟੀ, ਕਈ ਵਿਦਿਆਰਥੀਆਂ ਸਣੇ 28 ਜ਼ਖਮੀ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਹਾਈਵੇਅ ’ਤੇ ਮਿੰਨੀ ਬੱਸ ਪਲਟਣ ਨਾਲ ਘੱਟੋ-ਘੱਟ 28 ਵਿਅਕਤੀ, ਜਿਨ੍ਹਾਂ ਵਿੱਚੋਂ ਬਹੁਗਿਣਤੀ ਵਿਦਿਆਰਥੀ ਸਨ, ਜ਼ਖ਼ਮੀ ਹੋ ਗਏ। ਬੱਸ ਰਾਜੌਰੀ ਜਾ ਰਹੀ ਸੀ ਜਦੋਂ ਡਰਾਈਵਰ ਵਾਹਨ ਤੋਂ ਸੰਤੁਲਨ ਗੁਆ ਬੈਠਾ। ਹਾਦਸਾ ਥਾਂਡੀਕਾਸੀ ਨੇੜੇ ਵਾਪਰਿਆ।...
Advertisement
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਹਾਈਵੇਅ ’ਤੇ ਮਿੰਨੀ ਬੱਸ ਪਲਟਣ ਨਾਲ ਘੱਟੋ-ਘੱਟ 28 ਵਿਅਕਤੀ, ਜਿਨ੍ਹਾਂ ਵਿੱਚੋਂ ਬਹੁਗਿਣਤੀ ਵਿਦਿਆਰਥੀ ਸਨ, ਜ਼ਖ਼ਮੀ ਹੋ ਗਏ। ਬੱਸ ਰਾਜੌਰੀ ਜਾ ਰਹੀ ਸੀ ਜਦੋਂ ਡਰਾਈਵਰ ਵਾਹਨ ਤੋਂ ਸੰਤੁਲਨ ਗੁਆ ਬੈਠਾ।
ਹਾਦਸਾ ਥਾਂਡੀਕਾਸੀ ਨੇੜੇ ਵਾਪਰਿਆ। ਬਚਾਅ ਟੀਮਾਂ ਤੁਰੰਤ ਹਰਕਤ ਵਿੱਚ ਆਈਆਂ ਅਤੇ 26 ਵਿਦਿਆਰਥੀਆਂ ਸਮੇਤ 28 ਜ਼ਖ਼ਮੀਆਂ ਨੂੰ ਰਾਜੌਰੀ ਦੇ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਨਾਲ ਜੁੜੇ ਇੱਕ ਹਸਪਤਾਲ ਵਿੱਚ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ ਵਿੱਚ ਜ਼ਖਮੀ ਦੋ ਵਿਦਿਆਰਥੀਆਂ 15 ਸਾਲਾ ਅਲੀਜ਼ਾ ਅਤੇ 11 ਸਾਲਾ ਸਾਕਿਬ ਨੂੰ ਬਾਅਦ ਵਿੱਚ ਜੰਮੂ ਦੇ ਜੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
Advertisement
Advertisement
