ਮੈਕਸੀਕੋ ਵੱਲੋਂ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਦੇ ਸਮਾਨ ’ਤੇ 50 ਫੀਸਦੀ ਤੱਕ ਟੈਕਸ ਦਾ ਐਲਾਨ
ਮੈਕਸੀਕੋ ਦੀ ਸੈਨੇਟ ਨੇ ਬੁੱਧਵਾਰ ਨੂੰ ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਤੋਂ ਦਰਾਮਦਗੀ ਉੱਤੇ ਅਗਲੇ ਸਾਲ ਤੋਂ 50 ਫੀਸਦੀ ਤੱਕ ਟੈਕਸ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰੋਬਾਰੀ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਇਸ ਫੈਸਲੇ ਦਾ ਉਦੇਸ਼ ਸਥਾਨਕ ਉਦਯੋਗ...
Advertisement
ਮੈਕਸੀਕੋ ਦੀ ਸੈਨੇਟ ਨੇ ਬੁੱਧਵਾਰ ਨੂੰ ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਤੋਂ ਦਰਾਮਦਗੀ ਉੱਤੇ ਅਗਲੇ ਸਾਲ ਤੋਂ 50 ਫੀਸਦੀ ਤੱਕ ਟੈਕਸ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰੋਬਾਰੀ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਇਸ ਫੈਸਲੇ ਦਾ ਉਦੇਸ਼ ਸਥਾਨਕ ਉਦਯੋਗ ਨੂੰ ਮਜ਼ਬੂਤ ਕਰਨਾ ਕਿਹਾ ਗਿਆ ਹੈ।
ਹੇਠਲੇ ਸਦਨ ਵੱਲੋਂ ਪਹਿਲਾਂ ਪਾਸ ਕੀਤੇ ਗਏ ਇਸ ਪ੍ਰਸਤਾਵ ਦੇ ਤਹਿਤ 2026 ਤੋਂ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕੁਝ ਸਮਾਨਾਂ ’ਤੇ 50 ਫੀਸਦੀ ਤੱਕ ਦੇ ਨਵੇਂ ਟੈਰਿਫ ਲਗਾਏ ਜਾਣਗੇ ਜਾਂ ਵਧਾਏ ਜਾਣਗੇ ਜਿਨ੍ਹਾਂ ਦਾ ਮੈਕਸੀਕੋ ਨਾਲ ਕੋਈ ਵਪਾਰ ਸਮਝੌਤਾ ਨਹੀਂ ਹੈ। ਇਨ੍ਹਾਂ ਦੇਸ਼ਾਂ ਵਿੱਚ ਚੀਨ, ਭਾਰਤ, ਦੱਖਣੀ ਕੋਰੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ।
ਟੈਰਿਫ ਵਧਾਉਣ ਵਾਲੇ ਸਮਾਨ ਵਿੱਚ ਆਟੋਮੋਬਾਈਲਜ਼, ਆਟੋ ਪਾਰਟਸ, ਟੈਕਸਟਾਈਲ (ਕੱਪੜੇ), ਪਲਾਸਟਿਕ ਅਤੇ ਸਟੀਲ ਸ਼ਾਮਲ ਹਨ। ਜ਼ਿਆਦਾਤਰ ਉਤਪਾਦਾਂ ’ਤੇ ਟੈਕਸ 35 ਫੀਸਦੀ ਤੱਕ ਵਧਾਏ ਜਾਣਗੇ।
ਉਧਰ ਚੀਨ ਦੇ ਵਣਜ ਮੰਤਰਾਲੇ ਨੇ ਵੀਰਵਾਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਮੈਕਸੀਕੋ ਦੇ ਨਵੇਂ ਟੈਰਿਫ ਪ੍ਰਬੰਧ ਦੀ ਨਿਗਰਾਨੀ ਕਰੇਗਾ ਅਤੇ ਇਸਦੇ ਪ੍ਰਭਾਵ ਦਾ ਮੁਲਾਂਕਣ ਕਰੇਗਾ, ਪਰ ਚੇਤਾਵਨੀ ਦਿੱਤੀ ਕਿ ਅਜਿਹੇ ਕਦਮ ਵਪਾਰ ਦੇ ਹਿੱਤਾਂ ਨੂੰ ਮਹੱਤਵਪੂਰਨ ਤੌਰ 'ਤੇ ਕਮਜ਼ੋਰ ਕਰਨਗੇ। ਚੀਨ ਨੇ ਇਸਨੂੰ ਇਕਪਾਸੜ ਸੁਰੱਖਿਆਵਾਦੀ ਕਾਰਵਾਈ ਕਰਾਰ ਦਿੱਤਾ ਹੈ।
Advertisement
Advertisement
