ਮੇਹੁਲ ਚੋਕਸੀ ਦੀ ਅਪੀਲ ਖਾਰਜ
ਬੈਲਜੀਅਮ ਦੇ ਸੁਪਰੀਮ ਕੋਰਟ (ਕੋਰਟ ਅਫ ਕੈਸੇਸ਼ਨ) ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਵੱਲੋਂ ਆਪਣੀ ਭਾਰਤ ਹਵਾਲਗੀ ਖ਼ਿਲਾਫ਼ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮੇਹੁਲ ਚੋਕਸੀ ਭਾਰਤ ਨੂੰ ਪੰਜਾਬ ਨੈਸ਼ਨਲ ਬੈਂਕ ਨਾਲ ਕਥਿਤ 13 ਹਜ਼ਾਰ ਕਰੋੜ ਰੁਪਏ ਦੇ ਘੁਟਾਲਾ ਕੇਸ...
Advertisement
ਬੈਲਜੀਅਮ ਦੇ ਸੁਪਰੀਮ ਕੋਰਟ (ਕੋਰਟ ਅਫ ਕੈਸੇਸ਼ਨ) ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਵੱਲੋਂ ਆਪਣੀ ਭਾਰਤ ਹਵਾਲਗੀ ਖ਼ਿਲਾਫ਼ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮੇਹੁਲ ਚੋਕਸੀ ਭਾਰਤ ਨੂੰ ਪੰਜਾਬ ਨੈਸ਼ਨਲ ਬੈਂਕ ਨਾਲ ਕਥਿਤ 13 ਹਜ਼ਾਰ ਕਰੋੜ ਰੁਪਏ ਦੇ ਘੁਟਾਲਾ ਕੇਸ ’ਚ ਲੋੜੀਂਦਾ ਹੈ। ਸੁਪਰੀਮ ਕੋਰਟ ਦੇ ਬੁਲਾਰੇ ਨੇ ਕਿਹਾ, ‘‘ਕੋਰਟ ਆਫ ਕੈਸੇਸ਼ਨ ਨੇ ਅਪੀਲ ਖਾਰਜ ਕਰ ਦਿੱਤੀ ਹੈ। ਇਸ ਲਈ ਕੋਰਟ ਆਫ ਅਪੀਲ ਦਾ ਫ਼ੈਸਲਾ ਬਰਕਰਾਰ ਹੈ।’’ ਇਸ ਤੋਂ ਪਹਿਲਾਂ ਐਂਟਵਰਪ ਦੀ ਅਪੀਲੀ ਅਦਾਲਤ ਨੇ ਚਕੋਸੀ ਦੀ ਹਵਾਲਗੀ ਸਬੰਧੀ ਭਾਰਤ ਦੀ ਮੰਗ ਨੂੰ ਬਰਕਰਾਰ ਰਖਦਿਆਂ ਇਸ ਨੂੰ ਨਾਬਦਲਣ ਯੋਗ ਕਰਾਰ ਦਿੱਤਾ ਸੀ।
Advertisement
Advertisement
