ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Meghalaya honeymoon murder: ਇੰਦੌਰ ਹਵਾਈ ਅੱਡੇ ’ਤੇ ਯਾਤਰੀ ਨੇ ਮੁਲਜ਼ਮ ਨੂੰ ਜੜਿਆ ਥੱਪੜ

ਇੰਦੌਰ, 11 ਜੂਨ Meghalaya honeymoon murder: ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮਾਂ ਵਿੱਚੋਂ ਇੱਕ ਨੂੰ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ’ਤੇ ਇੱਕ ਯਾਤਰੀ ਨੇ ਥੱਪੜ ਮਾਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਮੇਘਾਲਿਆ ਪੁਲੀਸ ਦੀ ਇੱਕ ਟੀਮ ਚਾਰ...
ਫੋਟੋ ਏਐੱਨਆਈ
Advertisement

ਇੰਦੌਰ, 11 ਜੂਨ

Meghalaya honeymoon murder: ਰਾਜਾ ਰਘੂਵੰਸ਼ੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਇੱਕ ਮੁਲਜ਼ਮਾਂ ਵਿੱਚੋਂ ਇੱਕ ਨੂੰ ਦੇਵੀ ਅਹਿਲਿਆਬਾਈ ਹੋਲਕਰ ਹਵਾਈ ਅੱਡੇ ’ਤੇ ਇੱਕ ਯਾਤਰੀ ਨੇ ਥੱਪੜ ਮਾਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਮੇਘਾਲਿਆ ਪੁਲੀਸ ਦੀ ਇੱਕ ਟੀਮ ਚਾਰ ਮੁਲਜ਼ਮਾਂ ਨਾਲ ਹਵਾਈ ਅੱਡੇ ’ਤੇ ਦਾਖਲ ਹੋ ਰਹੀ ਸੀ।

Advertisement

ਜਦੋਂ ਆਪਣੇ ਸਾਮਾਨ ਨਾਲ ਉਡੀਕ ਕਰ ਰਹੇ ਇੱਕ ਯਾਤਰੀ ਨੇ ਉਨ੍ਹਾਂ ਜਾਂਦੇ ਦੇਖਿਆ ਤਾਂ ਉਸ ਨੇ ਅਚਾਨਕ ਮੁਲਜ਼ਮਾਂ ਵਿੱਚੋਂ ਇੱਕ ਨੂੰ ਥੱਪੜ ਮਾਰ ਦਿੱਤਾ।

ਹਾਲਾਕਿ ਤੁਰੰਤ ਇਹ ਪਤਾ ਨਹੀਂ ਲੱਗ ਸਕਿਆ ਕਿ ਥੱਪੜ 4 ਮੁਲਜ਼ਮਾਂ ਵਿੱਚੋਂ ਕਿਸ ਨੂੰ ਮਾਰਿਆ ਗਿਆ, ਕਿਉਂਕਿ ਮੁਲਜ਼ਮਾਂ ਨੇ ਮਾਸਕ ਪਾਏ ਹੋਏ ਸਨ। ਪਰ ਵਿਅਕਤੀ ਨੇ ਸਪੱਸ਼ਟ ਤੌਰ ’ਤੇ ਪੂਰੇ ਦੇਸ਼ ਵਿਚ ਚਰਿਚਤ ਇਸ ਕਤਲ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇੰਦੌਰ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ ਰਾਜੇਸ਼ ਦੰਡੋਟੀਆ ਨੇ ਕਿਹਾ ਕਿ ਮੇਘਾਲਿਆ ਪੁਲੀਸ ਦੀ 12 ਮੈਂਬਰੀ ਟੀਮ ਇੱਥੇ ਇੱਕ ਅਦਾਲਤ ਤੋਂ ਟਰਾਂਜ਼ਿਟ ਹਿਰਾਸਤ ਪ੍ਰਾਪਤ ਕਰਨ ਤੋਂ ਬਾਅਦ ਚਾਰ ਮੁਲਜ਼ਮਾਂ, ਰਾਜ ਕੁਸ਼ਵਾਹ, ਵਿਸ਼ਾਲ ਚੌਹਾਨ, ਆਕਾਸ਼ ਰਾਜਪੂਤ ਅਤੇ ਆਨੰਦ ਕੁਰਮੀ, ਨੂੰ ਲੈ ਕੇ ਸ਼ਿਲਾਂਗ ਲਈ ਰਵਾਨਾ ਹੋ ਗਈ।

ਉਧਰ ਇੱਕ ਅਧਿਕਾਰੀ ਨੇ ਦੱਸਿਆ ਕਿ 23 ਮਈ ਨੂੰ ਮੇਘਾਲਿਆ ਵਿੱਚ ਰਘੂਵੰਸ਼ੀ ਦੀ ਹੱਤਿਆ ਤੋਂ ਬਾਅਦ ਉਸਦੀ ਪਤਨੀ ਸੋਨਮ ਇੰਦੌਰ ਗਈ ਸੀ।

ਉਨ੍ਹਾਂ ਕਿਹਾ,‘‘ਸਾਨੂੰ ਸੂਚਨਾ ਮਿਲੀ ਹੈ ਕਿ ਸੋਨਮ ਮੇਘਾਲਿਆ ਤੋਂ ਇੰਦੌਰ ਆਈ ਸੀ ਅਤੇ 25 ਤੋਂ 27 ਮਈ ਦੇ ਵਿਚਕਾਰ ਦੇਵਾਸ ਨਾਕਾ ਇਲਾਕੇ ਵਿੱਚ ਕਿਰਾਏ ਦੇ ਫਲੈਟ ਵਿੱਚ ਰਹੀ। ਹਾਲਾਂਕਿ ਮੇਘਾਲਿਆ ਪੁਲੀਸ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਸਕੇਗੀ।’’

ਘਟਨਾ ਦੀ ਜਾਰੀ ਜਾਂਚ ਦੌਰਾਨ ਮੇਘਾਲਿਆ ਪੁਲੀਸ ਦੀ ਟੀਮ ਨੇ ਇੱਥੇ ਦੋਸ਼ੀ ਵਿਸ਼ਾਲ ਚੌਹਾਨ ਦੇ ਘਰ ਪੁੱਜੀ ਹੈ। ਇੰਦੌਰ ਦੇ ਸਹਾਇਕ ਪੁਲੀਸ ਕਮਿਸ਼ਨਰ ਪੂਨਮਚੰਦਰ ਯਾਦਵ ਨੇ ਕਿਹਾ ਕਿ ਚੌਹਾਨ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਰਘੂਵੰਸ਼ੀ ਦੇ ਕਤਲ ਸਮੇਂ ਉਸ ਨੇ ਜੋ ਪੈਂਟ ਅਤੇ ਕਮੀਜ਼ ਪਾਈ ਸੀ, ਉਹ ਉਸਦੇ ਘਰੋਂ ਜ਼ਬਤ ਕਰ ਲਈਆਂ ਗਈਆਂ ਹਨ।

ਉਨ੍ਹਾਂ ਕਿਹਾ, ‘‘ਮੇਘਾਲਿਆ ਪੁਲੀਸ ਇਨ੍ਹਾਂ ਕੱਪੜਿਆਂ ਨੂੰ ਫੋਰੈਂਸਿਕ ਸਾਇੰਸ ਲੈਬਾਰਟਰੀ ਵਿੱਚ ਭੇਜੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਨ੍ਹਾਂ ’ਤੇ ਖੂਨ ਦੇ ਦਾਗ ਹਨ। -ਪੀਟੀਆਈ

Advertisement
Tags :
Raja Raghuvanshi murder case