ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜਨਾਥ ਸਿੰਘ ਤੇ ਚੀਨੀ ਰੱਖਿਆ ਮੰਤਰੀ ਵਿਚਕਾਰ ਲਾਓਸ ’ਚ ਮੀਟਿੰਗ

ਦੋਵੇਂ ਮੁਲਕਾਂ ਵਿਚਾਲੇ ਵਫ਼ਦ ਪੱਧਰ ਦੀ ਹੋਈ ਗੱਲਬਾਤ
ਵੀਏਨਤਿਆਨੇ ’ਚ ਆਪਣੇ ਚੀਨੀ ਹਮਰੁਤਬਾ ਡੌਂਗ ਜੂਨ ਨਾਲ ਹੱਥ ਮਿਲਾਉਂਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 20 ਨਵੰਬਰ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਆਪਣੇ ਚੀਨੀ ਹਮਰੁਤਬਾ ਡੌਂਗ ਜੂਨ ਨਾਲ ਲਾਓਸ ਦੀ ਰਾਜਧਾਨੀ ਵੀਏਨਤਿਆਨੇ ’ਚ ਵਫ਼ਦ ਪੱਧਰ ਦੀ ਗੱਲਬਾਤ ਕੀਤੀ। ਇਹ ਵਾਰਤਾ ਉਸ ਸਮੇਂ ਹੋਈ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ’ਚ ਟਕਰਾਅ ਵਾਲੀਆਂ ਦੋ ਥਾਵਾਂ ਤੋਂ ਆਪੋ-ਆਪਣੀਆਂ ਫੌਜਾਂ ਨੂੰ ਹਟਾ ਲਿਆ ਸੀ। ਇਹ ਮੀਟਿੰਗ ਲਾਓਸ ਦੀ ਰਾਜਧਾਨੀ ’ਚ 10 ਮੁਲਕਾਂ ਦੇ ਆਸੀਆਨ ਗਰੁੱਪ ਅਤੇ ਇਸ ਦੇ ਕੁਝ ਭਾਈਵਾਲਾਂ ਦੇ ਸੰਮੇਲਨ ਤੋਂ ਅੱਡ ਹੋਈ ਹੈ। ਰਾਜਨਾਥ ਸਿੰਘ ਦੇ ਦਫ਼ਤਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਕਿਹਾ, ‘‘ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਓ ਪੀਡੀਆਰ ਦੇ ਵੀਏਨਤਿਆਨੇ ’ਚ ਚੀਨੀ ਰੱਖਿਆ ਮੰਤਰੀ ਡੌਂਗ ਜੂਨ ਨਾਲ ਦੁਵੱਲੀ ਮੀਟਿੰਗ ਕੀਤੀ।’’ ਭਾਰਤੀ ਅਤੇ ਚੀਨੀ ਫੌਜਾਂ ਨੇ ਪਿਛਲੇ ਮਹੀਨੇ ਦੇ ਅਖੀਰ ’ਚ ਡੈਮਚੌਕ ਅਤੇ ਦੇਪਸਾਂਗ ’ਚ ਵਾਪਸੀ ਦਾ ਅਮਲ ਪੂਰਾ ਕਰ ਲਿਆ ਸੀ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ਵਿਚਕਾਰ ਸਰਹੱਦੀ ਵਿਵਾਦ ਹੱਲ ਕਰਨ ਲਈ ਗੱਲਬਾਤ ਮਗਰੋਂ ਸਮਝੌਤਾ ਹੋਇਆ ਸੀ। ਦੋਵੇਂ ਧਿਰਾਂ ਨੇ ਸਾਢੇ ਚਾਰ ਸਾਲ ਮਗਰੋਂ ਦੋਵੇਂ ਖੇਤਰਾਂ ’ਚ ਗਸ਼ਤ ਸ਼ੁਰੂ ਕਰ ਦਿੱਤੀ ਹੈ। ਰਾਜਨਾਥ ਸਿੰਘ ਵੀਏਨਤਿਆਨੇ ਦੇ ਤਿੰਨ ਰੋਜ਼ਾ ਦੌਰੇ ’ਤੇ ਹਨ ਜਿਸ ਦਾ ਮੁੱਖ ਉਦੇਸ਼ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ-ਪਲੱਸ (ਏਡੀਐੱਮਐੱਮ-ਪਲੱਸ) ’ਚ ਹਿੱਸਾ ਲੈਣਾ ਹੈ। -ਪੀਟੀਆਈ

Advertisement

Advertisement