ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੱਛਮੀ ਬੰਗਾਲ ਵਿੱਚ ਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ

ਬੰਗਾਲ ਵਿੱਚ ਔਰਤਾਂ ਵਿਰੁੱਧ ਅਪਰਾਧ ਵੱਧ ਰਹੇ: ਅਰਚਨਾ ਮਜੂਮਦਾਰ
ਸੰਕੇਤਕ ਤਸਵੀਰ।
Advertisement

ਪੱਛਮੀ ਬੰਗਾਲ ਦੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਦੁਰਗਾਪੁਰ ਵਿੱਚ ਇੱਕ ਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਪੀੜਤਾ ਆਪਣੇ ਇੱਕ ਪੁਰਸ਼ ਦੋਸਤ ਨਾਲ ਰਾਤ ਦੇ ਖਾਣੇ ’ਤੇ ਗਈ ਸੀ। ਵਾਪਸ ਆਉਂਦੇ ਸਮੇਂ, ਤਿੰਨ ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਦੋਸਤ ਉਸਨੂੰ ਛੱਡ ਕੇ ਭੱਜ ਗਿਆ, ਜਿਸਤੋਂ ਬਾਅਦ ਉਸ ਨਾਲ ਜਬਰ-ਜਨਾਹ ਕੀਤਾ ਗਿਆ।

ਪੁਲੀਸ ਨੇ ਦੱਸਿਆ ਕਿ ਪੀੜਤਾ, ਜੋ ਕਿ ਓਡੀਸ਼ਾ ਦੇ ਜਲੇਸ਼ਵਰ ਦੀ ਰਹਿਣ ਵਾਲੀ ਹੈ, ਦੁਰਗਾਪੁਰ ਦੇ ਇੱਕ ਨਿੱਜੀ ਮੈਡੀਕਲ ਕਾਲਜ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਸੀ। ਇਹ ਘਟਨਾ ਮੈਡੀਕਲ ਕਾਲਜ ਕੈਂਪਸ ਦੇ ਬਾਹਰ ਵਾਪਰੀ। ਮੈਡੀਕਲ ਵਿਦਿਆਰਥਣ ਦਾ ਨੇੜਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Advertisement

ਇਸ ਦੌਰਾਨ, ਕੌਮੀ ਮਹਿਲਾ ਕਮਿਸ਼ਨ (NCW) ਦੀ ਇੱਕ ਟੀਮ ਐਤਵਾਰ ਨੂੰ ਦੁਰਗਾਪੁਰ ਦਾ ਦੌਰਾ ਕਰ ਰਹੀ ਹੈ। ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਨੂੰ ਬਲਾਤਕਾਰੀਆਂ ਅਤੇ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ ਵਿੱਚ ਬਦਲ ਦਿੱਤਾ ਹੈ।

ਵਿਦਿਆਰਥਣ ਰਾਤ 8:30 ਤੋਂ 9 ਵਜੇ ਦੇ ਕਰੀਬ ਕਾਲਜ ਤੋਂ ਨਿਕਲੀ। ਉਹ ਰਾਤ 10 ਵਜੇ ਦੇ ਕਰੀਬ ਘਰ ਵਾਪਸ ਆ ਰਹੀ ਸੀ। ਉਸਦੇ ਮਾਪਿਆਂ ਨੂੰ ਦੇਰ ਰਾਤ ਇਸ ਘਟਨਾ ਦੀ ਸੂਚਨਾ ਮਿਲੀ। ਉਹ ਅੱਜ ਸਵੇਰੇ ਦੁਰਗਾਪੁਰ ਪਹੁੰਚੇ ਅਤੇ ਦੁਰਗਾਪੁਰ ਨਿਊ ​​ਟਾਊਨਸ਼ਿਪ ਪੁਲੀਸ ਸਟੇਸ਼ਨ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ।

ਪੁਲੀਸ ਦੇ ਅਨੁਸਾਰ ਵਿਦਿਆਰਥਣ ਨੇ ਕਿਹਾ ਕਿ ਜਦੋਂ ਤਿੰਨ ਆਦਮੀਆਂ ਨੇ ਉਸਦਾ ਰਸਤਾ ਰੋਕਿਆ ਤਾਂ ਉਸਦੇ ਦੋਸਤ ਨੇ ਉਸਨੂੰ ਇਕੱਲਾ ਛੱਡ ਦਿੱਤਾ। ਫਿਰ ਦੋਸ਼ੀ ਉਸਦਾ ਫੋਨ ਖੋਹ ਕੇ ਜੰਗਲ ਵਿੱਚ ਲੈ ਗਏ, ਜਿੱਥੇ ਤਿੰਨਾਂ ਆਦਮੀਆਂ ਨੇ ਉਸਦੇ ਨਾਲ ਜਬਰ -ਜਨਾਹ ਕੀਤਾ।

ਕੌਮੀ ਮਹਿਲਾ ਕਮਿਸ਼ਨ (NCW) ਦੀ ਇੱਕ ਟੀਮ ਪੀੜਤਾ ਅਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕਰਨ ਅਤੇ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਦੁਰਗਾਪੁਰ ਜਾ ਰਹੀ ਹੈ।

NCW ਮੈਂਬਰ ਅਰਚਨਾ ਮਜੂਮਦਾਰ ਨੇ ਕਿਹਾ, “ ਬੰਗਾਲ ਵਿੱਚ ਔਰਤਾਂ ਵਿਰੁੱਧ ਅਪਰਾਧ ਵੱਧ ਰਹੇ ਹਨ। ਪੁਲੀਸ ਦੀ ਸਰਗਰਮ ਕਾਰਵਾਈ ਕਰਨ ਵਿੱਚ ਅਣਗਹਿਲੀ ਚਿੰਤਾਜਨਕ ਹੈ। ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।”

Advertisement
Tags :
Crime Against WomenDurgapurDurgapur RapeGang Rape InvestigationMamata BanerjeeMedical CollegeMedical Student AssaultNCW IndiaOdisha StudentPunjabi TribunePunjabi Tribune Latest NewsPunjabi Tribune Newspunjabi tribune updateWest Bengal Crimeਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਖ਼ਬਰਾਂ
Show comments