ਸੰਵਾਦ ਰਾਹੀਂ ਮਤਭੇਦਾਂ ਨੂੰ ਦੂਰ ਕਰਨ ਦਾ ਰਾਹ ਹੈ ਸਾਲਸ: ਗਵਈ
ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਸਾਲਸ ਅਤੇ ਖੁੱਲ੍ਹਾ ਸੰਵਾਦ ਮਤਭੇਦਾਂ ਨੂੰ ਗੱਲਬਾਤ ਰਾਹੀਂ ਦੂਰ ਕਰਨ, ਤਣਾਅ ਨੂੰ ਸਹਿਯੋਗ ਵਿੱਚ ਬਦਲਣ ਅਤੇ ਧਿਰਾਂ ਦਰਮਿਆਨ ਸਦਭਾਵਨਾ ਬਹਾਲ ਕਰਨ ਦੇ ਰਸਤੇ ਹਨ। ਇੱਥੇ ਹੋਏ ਦੋ ਰੋਜ਼ਾ ਕੌਮੀ ਸਾਲਸ...
Advertisement
ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਸਾਲਸ ਅਤੇ ਖੁੱਲ੍ਹਾ ਸੰਵਾਦ ਮਤਭੇਦਾਂ ਨੂੰ ਗੱਲਬਾਤ ਰਾਹੀਂ ਦੂਰ ਕਰਨ, ਤਣਾਅ ਨੂੰ ਸਹਿਯੋਗ ਵਿੱਚ ਬਦਲਣ ਅਤੇ ਧਿਰਾਂ ਦਰਮਿਆਨ ਸਦਭਾਵਨਾ ਬਹਾਲ ਕਰਨ ਦੇ ਰਸਤੇ ਹਨ।
ਇੱਥੇ ਹੋਏ ਦੋ ਰੋਜ਼ਾ ਕੌਮੀ ਸਾਲਸ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਚੀਫ਼ ਜਸਟਿਸ ਨੇ ਕਿਹਾ ਕਿ ਸਦੀਆਂ ਤੋਂ ਵੱਖ ਵੱਖ ਸੂਬਿਆਂ ਵਿੱਚ ਸਾਲਸ ਦੀ ਰਵਾਇਤ ਚੱਲੀ ਆ ਰਹੀ ਹੈ ਅਤੇ ਸਾਲਸ ਐਕਟ, 2023 ਬਣਨ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਮਿਲੀ ਹੈ। ਚੀਫ਼ ਜਸਟਿਸ ਨੇ ਕਿਹਾ, ‘‘ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੀ ਸ਼ਾਂਤੀ ਉਦੋਂ ਭੰਗ ਹੁੰਦੀ ਹੈ ਜਦੋਂ ਅਸੀਂ ਝਗੜੇ ਜਾਂ ਅਸਹਿਮਤੀ ਨੂੰ ਸੁਣਨ, ਸਮਝਣ ਅਤੇ ਉਸ ਨੂੰ ਸੁਲਝਾਉਣ ਦੀ ਇਮਾਨਦਾਰੀ ਨਾਲ ਕੋਸ਼ਿਸ਼ ਕਰਨ ਤੋਂ ਇਨਕਾਰ ਕਰ ਦਿੰਦੇ ਹਾਂ। ਸੰਘਰਸ਼ ਨੂੰ ਜੇਕਰ ਰਚਨਾਤਮਕ ਢੰਗ ਨਾਲ ਨਜਿੱਠਿਆ ਜਾਵੇ ਤਾਂ ਉਹ ਅੱਗੇ ਵਧਣ ਦਾ ਮੌਕਾ ਬਣ ਸਕਦਾ ਹੈ।’’
Advertisement
Advertisement