ਢਿੱਗਾਂ ਡਿੱਗਣ ਕਾਰਨ ਮੈਕਲੌਡਗੰਜ ਮਾਰਗ ਬੰਦ
ਸੇਂਟ ਜੌਹਨ ਚਰਚਾ ਨੇੜਿਓਂ ਰਾਹ ਬੰਦ; ਨੱਢੀ ਵੱਲ ਜਾਣ ਵਾਲਾ ਤੰਗ ਥਾਂਡੀ ਸਰਕ ਹੀ ਇੱਕੋ ਇੱਕ ਸੰਪਰਕ ਬਚਿਆ
Advertisement
ਇੱਥੇ ਅੱਜ ਇਤਿਹਾਸਕ ਸੇਂਟ ਜੌਹਨ ਚਰਚ ਨੇੜੇ ਫੋਰਸਿਥਗੰਜ ਵਿੱਚ ਜ਼ਮੀਨ ਦਾ ਵੱਡਾ ਹਿੱਸਾ ਖਿਸਕਣ ਕਾਰਨ ਮੈਕਲੌਡਗੰਜ ਜਾਣ ਵਾਲੀ ਮੁੱਖ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਹਾਲ ਹੀ ਵਿੱਚ ਸ਼ਾਰਟ-ਕਟ ਢਹਿ ਜਾਣ ਕਾਰਨ ਨੱਢੀ ਵੱਲ ਜਾਣ ਵਾਲਾ ਤੰਗ ਥਾਂਡੀ ਸਰਕ ਹੀ ਇੱਕੋ-ਇੱਕ ਸੰਪਰਕ ਬਚਿਆ ਹੈ, ਜਿਸ ਵਿੱਚ ਸਿਰਫ਼ ਹਲਕੇ ਵਾਹਨ ਹੀ ਜਾ ਸਕਦੇ ਹਨ।
Advertisement
ਮੈਕਲੌਡਗੰਜ ਵਿੱਚ ਦਲਾਈ ਲਾਮਾ ਦੀ ਮੌਜੂਦਗੀ ਅਤੇ ਧਰਮਕੋਟ ਅਤੇ ਭਾਗਸੁਨਾਗ ਸਣੇ ਨੇੜਲੇ ਪਿੰਡਾਂ ਦੇ ਹਜ਼ਾਰਾਂ ਵਸਨੀਕਾਂ ਦੀਆਂ ਤੁਰੰਤ ਲੋੜਾਂ ਕਾਰਨ ਸਥਿਤੀ ਦੀ ਗੰਭੀਰਤਾ ਵਧ ਗਈ ਹੈ। ਸਥਾਨਕ ਐਮਰਜੈਂਸੀ ਸੇਵਾਵਾਂ ਹਾਈ ਅਲਰਟ ’ਤੇ ਹਨ।
ਕੌਮੀ ਹਾਈਵੇਅ-503 ਦੇ ਸਹਾਇਕ ਇੰਜਨੀਅਰ, ਜੋ ਕਿ ਸੜਕ ਦੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ, ਨੇ ਪੁਸ਼ਟੀ ਕੀਤੀ ਕਿ ਜ਼ਮੀਨ ਖਿਸਕਣ ਵਾਲੀ ਥਾਂ ’ਤੇ ਇੱਕ ਜੇਸੀਬੀ ਮਸ਼ੀਨ ਭੇਜੀ ਗਈ ਹੈ। ਟ੍ਰਿਬਿਊਨ ਨਾਲ ਗੱਲ ਕਰਦਿਆਂ ਉਨ੍ਹਾਂ ਮੰਨਿਆ ਕਿ ਨੁਕਸਾਨ ਦੇ ਪੂਰੇ ਪੈਮਾਨੇ ਬਾਰੇ ਪਤਾ ਨਹੀਂ ਸੀ ਪਰ ਉਮੀਦ ਹੈ ਕਿ ਮਲਬਾ ਜਲਦੀ ਹੀ ਸਾਫ਼ ਕੀਤਾ ਜਾ ਸਕਦਾ ਹੈ ਤਾਂ ਜੋ ਘੱਟੋ-ਘੱਟ ਅੰਸ਼ਕ ਆਵਾਜਾਈ ਬਹਾਲ ਹੋ ਸਕੇ।
Advertisement