ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਇਆਵਤੀ ਨੇ ਦਾਨਿਸ਼ ਅਲੀ ’ਤੇ ਹਲਕੇ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ

ਅਮਰੋਹਾ (ਯੂਪੀ), 21 ਅਪਰੈਲ ਬਸਪਾ ਸੁਪਰੀਮੋ ਮਾਇਆਵਤੀ ਨੇ ਅਮਰੋਹਾ ਦੇ ਐੱਮਪੀ ਤੇ ਸਾਬਕਾ ਬੀਐੱਸਪੀ ਆਗੂ ਦਾਨਿਸ਼ ਅਲੀ ’ਤੇ ਹਲਕੇ ਦੇ ਲੋਕਾਂ ਤੇ ਪਾਰਟੀ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਦਾਨਿਸ਼ ਅਲੀ ਨੇ ਸਾਲ 2019 ਵਿੱਚ ਬਸਪਾ ਦੀ ਟਿਕਟ ’ਤੇ...
ਅਮਰੋਹਾ ਵਿੱਚ ਚੋਣ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਬਸਪਾ ਸੁਪਰੀਮੋ ਮਾਇਆਵਤੀ। -ਫੋਟੋ: ਪੀਟੀਆਈ
Advertisement

ਅਮਰੋਹਾ (ਯੂਪੀ), 21 ਅਪਰੈਲ

ਬਸਪਾ ਸੁਪਰੀਮੋ ਮਾਇਆਵਤੀ ਨੇ ਅਮਰੋਹਾ ਦੇ ਐੱਮਪੀ ਤੇ ਸਾਬਕਾ ਬੀਐੱਸਪੀ ਆਗੂ ਦਾਨਿਸ਼ ਅਲੀ ’ਤੇ ਹਲਕੇ ਦੇ ਲੋਕਾਂ ਤੇ ਪਾਰਟੀ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਦਾਨਿਸ਼ ਅਲੀ ਨੇ ਸਾਲ 2019 ਵਿੱਚ ਬਸਪਾ ਦੀ ਟਿਕਟ ’ਤੇ ਲੋਕ ਸਭਾ ਸੀਟ ਜਿੱਤੀ ਸੀ ਜਿਸ ਨੂੰ ਇਸ ਵਰ੍ਹੇ ਜਨਵਰੀ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ ਸੀ। ਕੁਮਾਰੀ ਮਾਇਆਵਤੀ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ,‘ਬਸਪਾ ਦੀ ਟਿਕਟ ’ਤੇ ਜਿੱਤਣ ਵਾਲੇ ਵਿਅਕਤੀ ਨੇ ਲੋਕਾਂ ਜਾਂ ਉਨ੍ਹਾਂ ਦੇ ਵਿਕਾਸ ਦਾ ਖਿਆਲ ਨਹੀਂ ਰੱਖਿਆ। ਉਸ ਨੇ ਲੋਕਾਂ ਤੇ ਪਾਰਟੀ ਨਾਲ ਧੋਖਾ ਕੀਤਾ।’ ਅਮਰੋਹਾ ਤੋਂ ਬਸਪਾ ਉਮੀਦਵਾਰ ਮੁਜਾਹਿਦ ਹੁਸੈਨ ਦੇ ਹੱਕ ’ਚ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘ਮੁਸਲਿਮ ਸਮਾਜ ਦੇ ਇੱਕ ਵਿਅਕਤੀ ਨੇ ਸਾਡੇ ਨਾਲ ਧੋਖਾ ਕੀਤਾ, ਪਰ ਅਸੀਂ ਇਸ ਲਈ ਪੂਰੇ ਫ਼ਿਰਕੇ ਨੂੰ ਸਜ਼ਾ ਨਹੀਂ ਦਿੱਤੀ। ਇਸ ਦੀ ਥਾਂ, ਅਸੀਂ ਅਮਰੋਹਾ ਤੋਂ ਮੁਜਾਹਿਦ ਹੁਸੈਨ ਨੂੰ ਟਿਕਟ ਦਿੱਤੀ। ਬਸਪਾ ਸੁਪਰੀਮੋ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਆਜ਼ਾਦੀ ਮਗਰੋਂ ਕਾਂਗਰਸ ਨੇ ਮੁਲਕ ਤੇ ਸੂਬਿਆਂ ’ਤੇ ਰਾਜ ਕੀਤਾ ਪਰ ਇਸਦੀਆਂ ਗਲਤ ਨੀਤੀਆਂ ਤੇ ਕੰਮ ਕਰਨ ਦੇ ਤਰੀਕਿਆਂ ਕਾਰਨ ਕਈ ਸੂਬਿਆਂ ’ਚ ਇਸ ਕੋਲੋਂ ਸੱਤਾ ਖੁੱਸ ਗਈ। ਇਹੀ ਹਾਲ, ਇਸਦੇ ਭਾਈਵਾਲਾਂ ਦਾ ਹੋਇਆ। ਇਹੀ ਕਾਰਨ ਹੈ ਕਿ ਭਾਜਪਾ ਕੇਂਦਰ ਵਿੱਚ ਸੱਤਾ ’ਚ ਆ ਗਈ। ਉਨ੍ਹਾਂ ਭਾਜਪਾ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਰਟੀ ਦੀਆਂ ਜਾਤੀਵਾਦੀ, ਪੂੰਜੀਵਾਦੀ ਤੇ ਫ਼ਿਰਕੂ ਨੀਤੀਆਂ ਕਾਰਨ ਇਸ ਨੂੰ ਇਨ੍ਹਾਂ ਚੋਣਾਂ ਵਿੱਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਵਾਂਗ ਭਾਜਪਾ ਨੇ ਵੀ ਕੇਂਦਰੀ ਜਾਂਚ ਏਜੰਸੀਆਂ ਦਾ ਰਾਜਸੀਕਰਨ ਕਰ ਦਿੱਤਾ ਹੈ। -ਪੀਟੀਆਈ

Advertisement

Advertisement