ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਰੀਸ਼ਸ ਦੇ ਪ੍ਰਧਾਨ ਮੰਤਰੀ Navinchandra Ramgoolam ਨੇ ਰਾਮ ਮੰਦਰ ’ਚ ਕੀਤੀ ਪੂਜਾ

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ (BNavinchandra Ramgoolam) ਨੇ ਇੱਥੇ ਰਾਮ ਮੰਦਰ ਵਿੱਚ ਪੂਜਾ ਕੀਤੀ।ਇਸ ਮੌਕੇ ਰਾਮਗੁਲਾਮ ਦੀ ਪਤਨੀ ਵੀਨਾ ਵੀ ਉਨ੍ਹਾਂ ਨਾਲ ਮੌਜੂਦ ਸਨ। ਇੱਥੇ ਪਹੁੰਚਕੇ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਮਾਰੀਸ਼ਸ ਦੇ ਅਧਿਕਾਰੀਆਂ ਦਾ...
ਰਾਮ ਮੰਦਿਰ ਅਯੁੱਧਿਆ ਵਿੱਖੇ ਪੂਜਾ ਕਰਦੇ ਹੋਏ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਤਨੀ। ਫੋਟੋ: ਪੀਟੀਆਈ
Advertisement

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ (BNavinchandra Ramgoolam) ਨੇ ਇੱਥੇ ਰਾਮ ਮੰਦਰ ਵਿੱਚ ਪੂਜਾ ਕੀਤੀ।ਇਸ ਮੌਕੇ ਰਾਮਗੁਲਾਮ ਦੀ ਪਤਨੀ ਵੀਨਾ ਵੀ ਉਨ੍ਹਾਂ ਨਾਲ ਮੌਜੂਦ ਸਨ।

ਇੱਥੇ ਪਹੁੰਚਕੇ ਉਨ੍ਹਾਂ ਨੇ ਮੰਦਰ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ।

Advertisement

ਮਾਰੀਸ਼ਸ ਦੇ ਅਧਿਕਾਰੀਆਂ ਦਾ 30 ਮੈਂਬਰੀ ਵਫ਼ਦ ਉਨ੍ਹਾਂ ਦੇ ਨਾਲ ਸੀ।

ਇਸ ਤੋਂ ਪਹਿਲਾਂ ਇੱਥੇ ਪਹੁੰਚਣ ’ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਲਈ ਇੱਕ ਲਾਲ ਕਾਰਪੇਟ ਵਿਛਾਇਆ ਗਿਆ ਸੀ, ਜਿਨ੍ਹਾਂ ਦਾ ਸਵਾਗਤ ਵੈਦਿਕ ਮੰਤਰਾਂ, ਕਲਸ਼ ਆਰਤੀ, ਫੁੱਲਾਂ ਦੀ ਵਰਖਾ ਅਤੇ ਢੋਲ, ਸ਼ੰਖ ਦੀਆਂ ਤਾਲਾਂ ਵਾਲੀਆਂ ਆਵਾਜ਼ਾਂ ਨਾਲ ਕੀਤਾ ਗਿਆ। ਹਵਾਈ ਅੱਡੇ ਤੋਂ ਰਾਮ ਮੰਦਰ ਵੱਲ ਜਾਣ ਵਾਲੇ ਰਸਤੇ ਨੂੰ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਸਜਾਇਆ ਗਿਆ।

ਮੁੱਖ ਮੰਤਰੀ ਆਦਿੱਤਿਆਨਾਥ ਨੇ ਕਿਹਾ ਕਿ ਰਾਮਗੁਲਾਮ ਦੀ ਯਾਤਰਾ ਭਾਰਤ ਅਤੇ ਮਾਰੀਸ਼ਸ ਵਿਚਕਾਰ ਸੱਭਿਆਚਾਰਕ ਏਕਤਾ ਦਾ ਪ੍ਰਤੀਕ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਮਗੁਲਾਮ ਨੇ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਦਾ ਦੌਰਾ ਕੀਤਾ ਸੀ।

ਦੱਸ ਦਈਏ ਕਿ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਇਸ ਸਮੇਂ 9 ਸਤੰਬਰ ਤੋਂ 16 ਸਤੰਬਰ ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਹਨ।

 

 

Advertisement
Show comments