ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਮਾਜਵਾਦੀ ਪਾਰਟੀ ਦੀ ਆਗੂ ਡਿੰਪਲ ਯਾਦਵ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਮੌਲਵੀ ਦੇ ਜੜਿਆ ਥੱਪੜ

ਨੋਇਡਾ ਵਿੱਚ ਇੱਕ ਨਿਊਜ਼ ਚੈਨਲ ਦੇ ਡਿਬੇਟ ਸ਼ੋਅ ਤੋਂ ਬਾਅਦ ਸਮਾਜਵਾਦੀ ਪਾਰਟੀ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਨੌਜਵਾਨਾਂ ਨੇ ਪਾਰਟੀ ਸੰਸਦ ਮੈਂਬਰ ਡਿੰਪਲ ਯਾਦਵ ਵਿਰੁੱਧ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿੱਚ ਮੌਲਾਨਾ ਸਾਜਿਦ ਰਸ਼ੀਦੀ ਨੂੰ...
SS/Viral Video/X
Advertisement

ਨੋਇਡਾ ਵਿੱਚ ਇੱਕ ਨਿਊਜ਼ ਚੈਨਲ ਦੇ ਡਿਬੇਟ ਸ਼ੋਅ ਤੋਂ ਬਾਅਦ ਸਮਾਜਵਾਦੀ ਪਾਰਟੀ ਨਾਲ ਸਬੰਧਤ ਹੋਣ ਦਾ ਦਾਅਵਾ ਕਰਨ ਵਾਲੇ ਨੌਜਵਾਨਾਂ ਨੇ ਪਾਰਟੀ ਸੰਸਦ ਮੈਂਬਰ ਡਿੰਪਲ ਯਾਦਵ ਵਿਰੁੱਧ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿੱਚ ਮੌਲਾਨਾ ਸਾਜਿਦ ਰਸ਼ੀਦੀ ਨੂੰ ਥੱਪੜ ਮਾਰ ਦਿੱਤਾ। ਨੌਜਵਾਨਾਂ ਵਿੱਚੋਂ ਇੱਕ ਨੇ ਸੋਸ਼ਲ ਮੀਡੀਆ ’ਤੇ ਘਟਨਾ ਦੀ ਇੱਕ ਕਥਿਤ ਵੀਡੀਓ ਪੋਸਟ ਕੀਤੀ ਅਤੇ ਮੌਲਾਨਾ ਰਸ਼ੀਦੀ ਨੂੰ ਕੁੱਟਣ ਦੀ ਜ਼ਿੰਮੇਵਾਰੀ ਲਈ ਹੈ।

ਰਸ਼ੀਦੀ ਨੇ ਕਥਿਤ ਤੌਰ ’ਤੇ ਮੈਨਪੁਰੀ ਤੋਂ ਸੰਸਦ ਮੈਂਬਰ ਡਿੰਪਲ ਯਾਦਵ ਵਿਰੁੱਧ ਹਾਲ ਹੀ ਵਿੱਚ ਇੱਕ ਮਸਜਿਦ ਦੀ ਯਾਤਰਾ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਮੰਗਲਵਾਰ ਨੂੰ ਰਸ਼ੀਦੀ ਨੋਇਡਾ ਵਿੱਚ ਇੱਕ ਨਿਊਜ਼ ਚੈਨਲ ਦੇ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ, ਜਿੱਥੇ ਨੌਜਵਾਨਾਂ ਨੇ ਉਸਨੂੰ ਥੱਪੜ ਮਾਰ ਦਿੱਤਾ।

Advertisement

ਸਮਾਜਵਾਦੀ ਪਾਰਟੀ ਦੇ ਯੁਵਜਨ ਸਭਾ ਦੇ ਸੂਬਾ ਸਕੱਤਰ ਹੋਣ ਦਾ ਦਾਅਵਾ ਕਰਨ ਵਾਲੇ ਕੁਲਦੀਪ ਭਾਟੀ ਨੇ ਸੋਸ਼ਲ ਮੀਡੀਆ ਸਾਈਟ 'ਐਕਸ' ’ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਮੌਲਾਨਾ ਰਸ਼ੀਦੀ ਨਾਲ "ਵਿਵਹਾਰ" ਕੀਤਾ ਗਿਆ ਹੈ। "ਅਸੀਂ ਉਸ ਨਾਲ ਵੀ ਉਸੇ ਤਰ੍ਹਾਂ ਪੇਸ਼ ਆਵਾਂਗੇ ਜਿਸ ਤਰ੍ਹਾਂ ਭਾਰਤ ਦੀ ਕਿਸੇ ਵੀ ਔਰਤ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰੇਗਾ," ਉਸਨੇ ਆਪਣੀ ਵੀਡੀਓ ਵਿੱਚ ਅੱਗੇ ਕਿਹਾ। ਪੁਲੀਸ ਦੇ ਅਨੁਸਾਰ ਮੌਲਾਨਾ ਰਸ਼ੀਦੀ ਨੇ ਸੈਕਟਰ 126 ਪੁਲੀਸ ਸਟੇਸ਼ਨ ਵਿੱਚ ਤਿੰਨ ਵਿਅਕਤੀਆਂ - ਕੁਲਦੀਪ ਭਾਟੀ, ਮੋਹਿਤ ਨਗਰ ਅਤੇ ਸ਼ਿਆਮ ਸਿੰਘ - ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਅੱਗੇ ਕਿਹਾ ਕਿ ਇਸ ਸਬੰਧ ਵਿੱਚ ਹੋਰ ਜਾਂਚ ਜਾਰੀ ਹੈ।

Advertisement