ਮਾਤਾ ਵੈਸ਼ਨੋ ਦੇਵੀ ਬੇਸ ਕੈਂਪ ’ਚ ਸਭ ਤੋਂ ਵੱਧ ਮੀਂਹ ਦਰਜ
ਅਧਿਕਾਰੀਆਂ ਨੇ ਦੱਸਿਆ ਕਿ ਮੰਦਰ ਦੀ ਯਾਤਰਾ 26 ਅਗਸਤ ਨੂੰ ਮੁਲਤਵੀ ਕਰ ਦਿੱਤੀ ਗਈ ਸੀ। ਇਸ ਤੋਂ ਕੁਝ ਘੰਟੇ ਪਹਿਲਾਂ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਅਰਧਕੁਵਾਰੀ ਨੇੜੇ ਪੁਰਾਣੇ ਰਸਤੇ ’ਤੇ ਡਿੱਗੀਆਂ ਸੀ ਅਤੇ 34 ਸ਼ਰਧਾਲੂ ਮਾਰੇ ਗਏ ਸਨ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ।
ਹਾਲਾਂਕਿ ਯਾਤਰਾ ਮੁਲਤਵੀ ਹੈ ਪਰ ਮੰਦਰ ਖੁੱਲ੍ਹਾ ਹੈ ਅਤੇ ਇੱਥੇ ਪੁਜਾਰੀ ਰੋਜ਼ਾਨਾ ਅਰਦਾਸ ਅਤੇ ਹੋਰ ਰਸਮਾਂ ਕਰਦੇ ਹਨ।
ਯਾਤਰਾ ਰੱਦ ਹੋਣ ਕਾਰਨ ਕਟੜਾ ਪਹੁੰਚੇ ਕੁਝ ਸ਼ਰਧਾਲੂ ‘ਦਰਸ਼ਨੀ ਡਿਊੜੀ’ (ਮੰਦਰ ਦੇ ਰਸਤੇ ’ਤੇ ਮੁੱਖ ਪ੍ਰਵੇਸ਼ ਦੁਆਰ) ’ਤੇ ਪ੍ਰਾਰਥਨਾ ਕਰ ਰਹੇ ਹਨ।
ਮਹਾਰਾਸ਼ਟਰ ਦੇ ਨਾਗਪੁਰ ਤੋਂ ਆਏ ਇੱਕ ਸ਼ਰਧਾਲੂ ਪ੍ਰਮੋਦ ਨੇ ਦੱਸਿਆ, ‘‘ਮੈਂ ਲਗਭਗ ਤਿੰਨ ਮਹੀਨੇ ਪਹਿਲਾਂ ਇਸ ਤੀਰਥ ਸਥਾਨ ’ਤੇ ਨਤਮਸਤਕ ਹੋਣ ਲਈ ਆਪਣੀ ਫਲਾਈਟ, ਰੇਲਗੱਡੀ ਅਤੇ ਹੋਟਲ ਦੀਆਂ ਟਿਕਟਾਂ ਬੁੱਕ ਕੀਤੀਆਂ ਸਨ ਪਰ ਯਾਤਰਾ ਮੁਅੱਤਲ ਹੈ, ਇਸ ਲਈ ਮੈਂ ਘਰ ਵਾਪਸ ਆਉਣ ਤੋਂ ਪਹਿਲਾਂ ਇੱਥੇ (ਦਰਸ਼ਨੀ ਡਿਊੜੀ) ’ਤੇ ਆਪਣੀ ਅਰਦਾਸ ਕਰ ਰਿਹਾ ਹਾਂ।’’
ਲਗਾਤਾਰ ਬਾਰਸ਼ ਕਾਰਨ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ, ਖਾਸ ਕਰਕੇ ਬਾਣਗੰਗਾ ਨਦੀ, ਜੋ ਕਿ ਸ਼ਹਿਰ ਵਿੱਚੋਂ ਲੰਘਦੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਸੁਧਰਨ ਮਗਰੋਂ ਅਤੇ ਪਹਾੜੀ ਚੋਟੀ ਦੇ ਤੀਰਥ ਸਥਾਨ ਤੱਕ ਜਾਣ ਵਾਲੇ 12 ਕਿਲੋਮੀਟਰ ਦੇ ਜੁੜਵੇਂ ਟਰੈਕ ਤੋਂ ਮਲਬਾ ਹਟਾ ਕੇ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਜਾਵੇਗਾ।