Massive Russian drone-and-missile attack on Ukraine kills 12 people: ਰੂਸ ਵੱਲੋਂ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ 12 ਹਲਾਕ
ਰੂਸ ਨੇ 367 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ: ਅਧਿਕਾਰੀ; ਰੂਸ ਵੱਲੋਂ ਯੂਕਰੇਨ ਦੇ 110 ਡਰੋਨ ਡੇਗਣ ਦਾ ਦਾਅਵਾ
Emergency workers extinguish fire in the debris of a private house that was destroyed in a Russian rocket strike, amid Russia's attack on Ukraine, in Markhalivka, Kyiv region, Ukraine, - REUTERS
Advertisement
ਕੀਵ, 25 ਮਈ
ਰੂਸ ਨੇ ਲਗਾਤਾਰ ਦੂਜੀ ਰਾਤ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਦੇਸ਼ ਦੇ ਹੋਰ ਇਲਾਕਿਆਂ ’ਚ ਵੱਡੇ ਪੱਧਰ ’ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ 12 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਅੱਜ ਸਵੇਰੇ ਇਹ ਜਾਣਕਾਰੀ ਦਿੱਤੀ।
ਯੂਕਰੇਨੀ ਹਵਾਈ ਸੈਨਾ ਦੇ ਬੁਲਾਰੇ Yuriy Ihnat ਮੁਤਾਬਕ ਰੂਸ ਨੇ ਯੂਕਰੇਨ ’ਤੇ ਕੁੱਲ 367 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ। Yuriy Ihnat ਨੇ ਦੱਸਿਆ ਕਿ ਰੂਸ ਨੇ ਵੱਖ-ਵੱਖ ਕਿਸਮਾਂ ਦੀਆਂ 69 ਮਿਜ਼ਾਈਲਾਂ ਅਤੇ 298 ਡਰੋਨਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ 2022 ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਯੂਕਰੇਨ ਵਿੱਚ ਸਭ ਤੋਂ ਵੱਡਾ ਹਵਾਈ ਹਮਲਾ ਸੀ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਨੇ 30 ਤੋਂ ਵੱਧ ਯੂਕਰੇਨੀ ਕਸਬਿਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਪੱਛਮੀ ਦੇਸ਼ਾਂ ਤੋਂ ਰੂਸ ’ਤੇ ਲਾਈਆਂ ਪਾਬੰਦੀਆਂ ਹੋਰ ਸਖ਼ਤ ਕਰਨ ਦੀ ਮੰਗ ਵੀ ਦੁਹਰਾਈ। ਜ਼ੇਲੈਂਸਕੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਐਤਵਾਰ ਨੂੰ
Kyiv, Zhytomyr, Khmelnytskyi, Ternopil, Chernihiv, Sumy, Odesa, Poltava, Dnipro, Mykolaiv, Kharkiv and Cherkasy ਖੇਤਰਾਂ ’ਚ ਹਮਲੇ ਕੀਤੇ ਗਏ।’’
ਇਸ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਲੰਘੀ ਰਾਤ 110 ਯੂਕਰੇਨੀ ਡਰੋਨ ਡੇਗੇ ਹਨ। -ਏਪੀ
Advertisement
Advertisement