ਬੱਸ ਹਾਦਸੇ ਦੇ 24 ਮ੍ਰਿਤਕਾਂ ਦਾ ਸਮੂਹਿਕ ਸਸਕਾਰ
ਬੁਲਢਾਣਾ, 2 ਜੁਲਾੲੀ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਬੱਸ ਹਾਦਸੇ ’ਚ ਜਾਨ ਗਵਾੳੁਣ ਵਾਲੇ 25 ਵਿੱਚੋਂ 24 ਜਣਿਆਂ ਦਾ ਅੱਜ ਸਮੂਹਿਕ ਤੌਰ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਦੀ...
Advertisement
ਬੁਲਢਾਣਾ, 2 ਜੁਲਾੲੀ
ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਬੱਸ ਹਾਦਸੇ ’ਚ ਜਾਨ ਗਵਾੳੁਣ ਵਾਲੇ 25 ਵਿੱਚੋਂ 24 ਜਣਿਆਂ ਦਾ ਅੱਜ ਸਮੂਹਿਕ ਤੌਰ ’ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਲਾਸ਼ ਅੰਤਿਮ ਰਸਮਾਂ ਲੲੀ ੳੁਸ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ। ੳੁਨ੍ਹਾਂ ਦੱਸਿਆ ਕਿ ਬੱਸ ਵਿੱਚ ਅੱਗ ਲੱਗਣ ਕਾਰਨ ਜ਼ਿਆਦਾਤਰ ਲੋਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸਡ਼ ਗੲੀਆਂ ਸਨ, ਜਿਸ ਕਾਰਨ ੳੁਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਸੀ ਅਤੇ ੳੁਨ੍ਹਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਦੀ ਡੀਐੱਨਏ ਜਾਂਚ ਕਰਵਾੳੁਣ ਦੀ ਬਜਾਏ ੳੁਨ੍ਹਾਂ ਦਾ ਸਮੂਹਿਕ ਸਸਕਾਰ ਕਰਨ ਲੲੀ ਮਨਾਇਆ ਗਿਆ। ਅੱਜ ਬੁਲਢਾਣਾ ਦੇ ਵੈਕੁੰਠ ਧਾਮ ਹਿੰਦੂ ਸਮਸ਼ਾਨ ਘਾਟ ਵਿੱਚ 24 ਲਾਸ਼ਾਂ ਦਾ ਸਮੂਹਿਕ ਸਸਕਾਰ ਕੀਤਾ ਗਿਆ। ਮੌਕੇ ’ਤੇ ਮੌਜੂਦ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆੲੀ
Advertisement
Advertisement