ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹ ‘ਉਮਰ ਭਰ ਦੀ ਚੁਣੌਤੀ’: ਧਨਖੜ

ਉਪ ਰਾਸ਼ਟਰਪਤੀ ਨੇ ਰਾਜਪਾਲ ਆਨੰਦੀਬੇਨ ਪਟੇਲ ਦੀ ਆਤਮਕਥਾ ‘ਚੁਣੌਤੀਆਂ ਮੁਝੇ ਪਸੰਦ ਹੈ’ ਦੀ ਰਿਲੀਜ਼ ਮੌਕੇ ਹਾਜ਼ਰੀਨ ਦੇ ਢਿੱਡੀਂ ਪੀੜਾਂ ਪਾਈਆਂ
ਉਪ ਰਾਸ਼ਟਰਪਤੀ ਜਗਦੀਪ ਧਨਖੜ ਲਖਨਊ ਵਿਚ ਕਿਤਾਬ ਦੀ ਰਿਲੀਜ਼ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਪੀਟੀਆਈ
Advertisement

ਲਖਨਊ, 1 ਮਈ

ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਦੇ ਜੀਵਨ ’ਤੇ ਇੱਕ ਕਿਤਾਬ ਲਾਂਚ ਕਰਨ ਮੌਕੇ ਬਹੁਤ ਮਖੌਲੀਆ ਅੰਦਾਜ਼ ਵਿਚ ਨਜ਼ਰ ਆਏ। ਉਨ੍ਹਾਂ ਆਪਣੀਆਂ ਟਿੱਪਣੀਆਂ ਨਾਲ ਹਾਜ਼ਰੀਨ ਦੇ ਢਿੱਡੀਂ ਪੀੜਾਂ ਪਾਈਆਂ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਥੇ ਮੌਜੂਦ ਹੋਰ ਲੋਕ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਰਾਜਪਾਲ ਪਟੇਲ ਦੀ ਜੀਵਨੀ ‘ਚੁਨੌਤੀਆਂ ਮੁਝੇ ਪਸੰਦ ਹੈਂ’ (ਮੈਨੂੰ ਚੁਣੌਤੀਆਂ ਪਸੰਦ ਹਨ) ਦੇ ਰਿਲੀਜ਼ ਸਮਾਰੋਹ ਵਿੱਚ ਬੋਲਦੇ ਹੋਏ, ਧਨਖੜ ਨੇ ਆਪਣੀ ਪਤਨੀ ਸੁਦੇਸ਼ ਧਨਖੜ ਵੱਲ ਇਸ਼ਾਰਾ ਕਰਦੇ ਹੋਏ ਕਿਤਾਬ ਦੇ ਸਿਰਲੇਖ ਦਾ ਹਾਸੇ-ਮਜ਼ਾਕ ਨਾਲ ਜ਼ਿਕਰ ਕੀਤਾ।

Advertisement

ਧਨਖੜ ਨੇ ਕਿਹਾ, ‘‘ਤੁਸੀਂ (ਰਾਜਪਾਲ ਆਨੰਦੀਬੇਨ ਪਟੇਲ) ਨੇ ਆਪਣੀ ਕਿਤਾਬ ਦਾ ਸਿਰਲੇਖ ‘ਚੁਨੌਤੀਆਂ ਮੁਝੇ ਪਸੰਦ ਹੈਂ’ ਰੱਖਿਆ ਹੈ। 1 ਫਰਵਰੀ 1979 ਨੂੰ, ਮੈਂ ਚੁਣੌਤੀ ਨਾਲ ਸੱਤ ਫੇਰੇ ਲੈ ਲਏ। ਸਾਥ ਜੀਵਨ ਜੀਨੇ ਕਾ ਵਾਅਦਾ ਕਰ ਲਿਆ। ਚੁਣੌਤੀ ਕੇ ਸਾਥ ਰਹਿਨੇ ਕੀ ਮੁਝੇ ਆਦਤ ਹੈ।’’(ਤੁਸੀਂ ਆਪਣੀ ਕਿਤਾਬ ਦਾ ਸਿਰਲੇਖ ‘ਆਈ ਲਾਈਕ ਚੈਲੇਂਜਸ’ ਰੱਖਿਆ ਹੈ। 1 ਫਰਵਰੀ, 1979 ਨੂੰ, ਮੈਂ ਇੱਕ ਚੁਣੌਤੀ ਦੇ ਨਾਲ ਸੱਤ ਸਹੁੰਆਂ ਚੁੱਕੀਆਂ। ਮੈਂ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਵਾਅਦਾ ਕੀਤਾ ਸੀ। ਮੈਂ ਚੁਣੌਤੀ ਦੇ ਨਾਲ ਜੀਣ ਦਾ ਆਦੀ ਹਾਂ)। ਸ੍ਰੀ ਧਨਖੜ ਨੇ ਮੁਸਕਰਾਉਂਦੇ ਹੋਏ ਅੱਗੇ ਕਿਹਾ, ‘‘ਮੈਂ ਖੁਦ ਚੁਣੌਤੀ ਸਵੀਕਾਰ ਕੀਤੀ ਹੈ। ਮੈਂ ਚੁਣੌਤੀ ਦੇ ਨਾਲ ਰਹਿੰਦਾ ਹਾਂ। ਮੈਂ ਹਰ ਗਤੀਵਿਧੀ ਵਿੱਚ ਚੁਣੌਤੀ ਆਪਣੇ ਨਾਲ ਰੱਖਦਾ ਹਾਂ।’’ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਆਦਿੱਤਿਆਨਾਥ, ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ, ਰਾਜਪਾਲ ਆਨੰਦੀਬੇਨ ਪਟੇਲ ਅਤੇ ਹੋਰ ਜ਼ੋਰ ਜ਼ੋਰ ਦੀ ਹੱਸੇ।

Advertisement
Tags :
Vice President Jagdeep Dhankhar