ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਿਮਲਾ ਦੇ ਕਈ ਪ੍ਰਾਈਵੇਟ ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਬੱਚਿਆਂ ਤੇ ਮਾਪਿਆਂ ’ਚ ਸਹਿਮ ਦਾ ਮਾਹੌਲ

ਤਲਾਸ਼ੀ ਮੁਹਿੰਮ ਜਾਰੀ; ਬੰਬ ਨਕਾਰਾ ਦਸਤੇ ਨੇ ਕੋਈ ਧਮਾਕਾਖੇਜ਼ ਸਮੱਗਰੀ ਨਾ ਮਿਲਣ ਦਾ ਕੀਤਾ ਦਾਅਵਾ
ਸੰਕੇਤਕ ਤਸਵੀਰ।
Advertisement

ਸ਼ਿਮਲਾ ਦੇ ਕਈ ਨਾਮੀਂ ਨਿੱਜੀ ਸਕੂਲਾਂ ਨੂੰ ਬੁੱਧਵਾਰ ਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਮਗਰੋਂ ਸਥਾਨਕ ਲੋਕਾਂ, ਬੱਚਿਆਂ ਤੇ ਮਾਪਿਆਂ ਵਿਚ ਸਹਿਮ ਦਾ ਮਾਹੌਲ ਹੈ। ਹਾਲਾਂਕਿ ਬੰਬ ਨਕਾਰਾ ਦਸਤੇ ਨੂੰ ਸਬੰਧਤ ਸਕੂਲਾਂ ਵਿਚ ਵਿਆਪਕ ਤਲਾਸ਼ੀ ਦੌਰਾਨ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ।

ਰਿਪੋਰਟਾਂ ਮੁਤਾਬਕ ਈਮੇਲ ਜ਼ਰੀਏ ਮਿਲੀ ਧਮਕੀ ਵਿਚ ਸਕੂਲ ਦੀਆਂ ਇਮਾਰਤਾਂ ਵਿਚ ਧਮਾਕਾਖੇਜ਼ ਰੱਖੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਧਮਕੀ ਮਗਰੋਂ ਫੌਰੀ ਹਰਕਤ ਵਿਚ ਆਉਂਦਿਆਂ ਬੰਬ ਨਕਾਰਾ ਦਸਤਾ ਪੁਲੀਸ ਟੀਮ ਦੇ ਨਾਲ ਸਕੂਲਾਂ ਵਿੱਚ ਪਹੁੰਚਿਆ ਅਤੇ ਵਿਆਪਕ ਤਲਾਸ਼ੀ ਲਈ। ਹਾਲਾਂਕਿ ਇਸ ਦੌਰਾਨ ਅਜਿਹੀ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ ਅਤੇ ਜਮਾਤਾਂ ਮੁੜ ਸ਼ੁਰੂ ਹੋ ਗਈਆਂ।

Advertisement

ਪੁਲੀਸ ਅਧਿਕਾਰੀਆਂ ਨੇ ਰਿਪੋਰਟ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਪੁਲੀਸ ਜਾਂਚ ਕਰ ਰਹੀ ਹੈ ਅਤੇ ਈਮੇਲਾਂ ਦੇ ਸਰੋਤ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਹਾਈ ਕੋਰਟ, ਕਈ ਸੈਸ਼ਨ ਅਦਾਲਤਾਂ, ਡਿਪਟੀ ਕਮਿਸ਼ਨਰ ਦਫਤਰਾਂ ਦੇ ਨਾਲ-ਨਾਲ ਮੁੱਖ ਸਕੱਤਰ ਦੇ ਦਫਤਰ ਅਤੇ ਹਿਮਾਚਲ ਪ੍ਰਦੇਸ਼ ਸਕੱਤਰੇਤ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ।

Advertisement
Tags :
#SchoolSecurity#ShimlaSchools#ThreatEmailsBombThreatEmergencyResponsehimachalpradeshpoliceinvestigationSchoolBombThreatSchoolSafetyShimla