ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਨਸਰੋਵਰ ਯਾਤਰਾ: ਲਿਪੁਲੇਖ ਰਾਹੀਂ ਤਿੱਬਤ ’ਚ ਦਾਖ਼ਲ ਹੋਇਆ 45 ਸ਼ਰਧਾਲੂਆਂ ਦਾ ਜਥਾ

18 ਨੂੰ ਭਾਰਤ ਪਰਤੇਗਾ; 48 ਸ਼ਰਧਾਲੂਆਂ ਦਾ ਦੂਜਾ ਜਥਾ ਧਾਰਚੁਲਾ ਬੇਸ ਕੈਂਪ ਤੋਂ ਗੁੰਜੀ ਲਈ ਰਵਾਨਾ
Advertisement

ਪਿਥੌਰਾਗੜ੍ਹ, 10 ਜੁਲਾਈ

ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਜਾ ਰਹੇ 45 ਸ਼ਰਧਾਲੂਆਂ ਦਾ ਪਹਿਲਾ ਜਥਾ ਅੱਜ 17,500 ਫੁੱਟ ਦੀ ਉਚਾਈ ’ਤੇ ਸਥਿਤ ਲਿਪੁਲੇਖ ਪਾਸ ਰਾਹੀਂ ਤਿੱਬਤ ’ਚ ਦਾਖ਼ਲ ਹੋ ਗਿਆ। ਯਾਤਰਾ ਦੀ ਨੋਡਲ ਏਜੰਸੀ ਕੁਮਾਊ ਮੰਡਲ ਵਿਕਾਸ ਨਿਗਮ ਦੇ ਸੂਤਰਾਂ ਨੇ ਦੱਸਿਆ ਕਿ ਸ਼ਰਧਾਲੂਆਂ ਨੇ ਅੱਜ ਸਵੇਰੇ ਲਿਪੁਲੇਖ ਦੱਰਾ ਪਾਰ ਕਰ ਕੇ ਤਿੱਬਤ ਵਿੱਚ ਪ੍ਰਵੇਸ਼ ਕੀਤਾ। ਨਿਗਮ ਦੇ ਧਾਰਚੁਲਾ ਬੇਸ ਕੈਂਪ ਦੇ ਇੰਚਾਰਜ ਧਨਸਿੰਘ ਬਿਸ਼ਟ ਨੇ ਦੱਸਿਆ, ‘‘ਤਿੱਬਤ ਜਾਂਦੇ ਸਮੇਂ ਜਥੇ ਦੇ ਸਾਰੇ ਮੈਂਬਰ ਕਾਫੀ ਖੁਸ਼ ਸਨ।’’ ਤਿੱਬਤ ਜਾਣ ਤੋਂ ਪਹਿਲਾਂ, ਸ਼ਰਧਾਲੂ ਮੰਗਲਵਾਰ ਨੂੰ ਗੁੰਜੀ ਤੋਂ 4104 ਫੁੱਟ ਦੀ ਉਚਾਈ ’ਤੇ ਸਥਿਤ ਨਾਭੀਡਾਂਗ ਪਹੁੰਚੇ। ਅਗਲੇ ਦਿਨ ਉਹ ਉੱਥੇ ਹੀ ਰੁਕੇ, ਤਾਂ ਜੋ ਉਨ੍ਹਾਂ ਨੂੰ ਖ਼ੁਦ ਨੂੰ ਵਾਤਾਵਰਨ ਮੁਤਾਬਕ ਢਾਲਣ ਦਾ ਸਮਾਂ ਮਿਲ ਸਕੇ।

Advertisement

ਤਿੱਬਤ ਵਿੱਚ ਆਪਣੇ ਪ੍ਰਵਾਸ ਦੌਰਾਨ ਸ਼ਰਧਾਲੂ ਤਕਲਾਕੋਟ, ਦਾਰਚੇਨ, ਡੇਰਾ ਫੁਕ, ਜਨਘੂਈ ਪੂ ਅਤੇ ਕੁਗੂ ਨਾਮ ਦੀਆਂ ਥਾਵਾਂ ’ਤੇ ਰੁਕਣਗੇ ਅਤੇ ਪਵਿੱਤਰ ਕੈਲਾਸ਼ ਪਰਬਤ ਅਤੇ ਮਾਨਸਰੋਵਰ ਝੀਲ ਦੇ ਦਰਸ਼ਨ ਤੇ ਪਰਿਕਰਮਾ ਕਰਨਗੇ। ਇਹ ਜਥਾ ਲਿਪੁਲੇਖ ਦੱਰੇ ਤੋਂ ਹੋ ਕੇ 18 ਜੁਲਾਈ ਨੂੰ ਭਾਰਤ ਪਰਤੇਗਾ ਅਤੇ ਉਸ ਦਿਨ ਬੂੰਦੀ ਕੈਂਪ ਵਿੱਚ ਆਰਾਮ ਕਰੇਗਾ। ਇਸ ਵਿਚਾਲੇ, 48 ਸ਼ਰਧਾਲੂਆਂ ਦਾ ਦੂਜਾ ਜਥਾ ਧਾਰਚੁਲਾ ਬੇਸ ਕੈਂਪ ਤੋਂ ਗੁੰਜੀ ਲਈ ਰਵਾਨਾ ਹੋ ਗਿਆ। ਦੂਜੇ ਜਥੇ ਵਿੱਚ 34 ਪੁਰਸ਼ ਤੇ ਸਾਬਕਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਸਣੇ 14 ਮਹਿਲਾ ਸ਼ਰਧਾਲੂ ਸ਼ਾਮਲ ਹਨ। ਇਸ ਸਾਲ ਲਿਪੁਲੇਖ ਦੱਰੇ ਰਾਹੀਂ ਪੰਜ ਜਥਿਆਂ ਵਿੱਚ ਕਰੀਬ 250 ਸ਼ਰਧਾਲੂ ਕੈਲਾਸ਼ ਮਾਨਸਰੋਵਰ ਦੀ ਯਾਤਰਾ ’ਤੇ ਜਾਣਗੇ। -ਪੀਟੀਆਈ

Advertisement