ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਰਨ ਉਪਰੰਤ ਨਰਸਿਮਹਾ ਰਾਓ ਮੈਮੋਰੀਅਲ ਐਵਾਰਡ

Late PM Manmohan Singh conferred posthumous P V Narasimha Rao Memorial Award for Economics
Advertisement

 

ਸਾਬਕਾ ਪ੍ਰਧਾਨ ਮੰਤਰੀ ਤੇ ਉੱਘੇ ਅਰਥਸ਼ਾਸਤਰੀ ਮਰਹੂਮ ਡਾ. ਮਨਮੋਹਨ ਸਿੰਘ ਨੂੰ ਆਰਥਿਕ ਪਰਿਵਰਤਨ ਅਤੇ ਦੇਸ਼ ਉਸਾਰੀ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਲਈ ਮਰਨ ਉਪਰੰਤ ‘ਪੀ ਵੀ ਨਰਸਿਮਹਾ ਰਾਓ ਮੈਮੋਰੀਅਲ ਐਵਾਰਡ ਫਾਰ ਇਕਨਾਮਿਕਸ’ ਦਿੱਤਾ ਗਿਆ।

Advertisement

ਹੈਦਰਾਬਾਦ ਸਥਿਤ ਪੀ ਵੀ ਨਰਸਿਮਹਾ ਰਾਓ ਮੈਮੋਰੀਅਲ ਫਾਊਂਡੇਸ਼ਨ (ਪੀ ਵੀ ਐੱਨ ਐੱਮ ਐੱਫ) ਨੇ ਬਿਆਨ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਕੌਮੀ ਰਾਜਧਾਨੀ ਵਿੱਚ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।

ਇਹ ਪੁਰਸਕਾਰ ਸਾਬਕਾ ਸੈਂਟਰ ਫਾਰ ਸੋਸ਼ਲ ਐਂਡ ਇਕਨਾਮਿਕ ਪ੍ਰੋਗਰੈੱਸ ਦੇ ਵਿਸ਼ੇਸ਼ ਫੈਲੋ ਮੌਂਟੇਕ ਸਿੰਘ ਆਹਲੂਵਾਲੀਆ ਵੱਲੋਂ ਦਿੱਤਾ ਗਿਆ। ਪੀ ਵੀ ਐੱਨ ਐੱਮ ਐੱਫ ਵੱਲੋਂ ਅਰਥਸ਼ਾਸਤਰ ਵਿੱਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈ ਇਹ ਪੁਰਸਕਾਰ ਸਥਾਪਤ ਕੀਤਾ ਗਿਆ ਹੈ।

ਇਸ ਸਬੰਧੀ ਸਮਾਗਮ ਵਿੱਚ ਪੀ ਵੀ ਐੱਨ ਐੱਮ ਐੱਫ ਦੇ ਚੇਅਰਮੈਨ ਕੇ ਰਾਮਚੰਦਰ ਮੂਰਤੀ ਅਤੇ ਜਨਰਲ ਸਕੱਤਰ ਮਾਧਮਚੇਟੀ ਅਨਿਲ ਕੁਮਾਰ ਵੀ ਮੌਜੂਦ ਸਨ।

Advertisement
Show comments