Manipur ਵੀਡੀਓ ਜ਼ਰੀਏ ਸੁਰੱਖਿਆ ਬਲਾਂ ਨੂੰ ਧਮਕਾਉਣ ਵਾਲੇ ਦੋ ਦਹਿਸ਼ਤਗਰਦ ਗ੍ਰਿਫ਼ਤਾਰ
Manipur: Two militants arrested for threatening security forces in viral video
Advertisement
ਇੰਫਾਲ, 23 ਫਰਵਰੀ
ਪੁਲੀਸ ਨੇ ਇਕ ਵੀਡੀਓ ਜ਼ਰੀਏ ਸੁਰੱਖਿਆ ਬਲਾਂ ਨੂੰ ਧਮਕਾਉਣ ਦੇ ਦੋਸ਼ ਵਿਚ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਸਿਟੀ ਮੈਤੇਈ) ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਦੇ ਕੁਝ ਵਲੰਟੀਅਰਾਂ ਨੂੰ ਗ੍ਰਿਫ਼ਤਾਰ ਕਰਨ ਬਦਲੇ ਸੁਰੱੱਖਿਆ ਬਲਾਂ ਨੂੰ ਧਮਕਾਇਆ ਗਿਆ ਸੀ। ਮੋਇਰਾਂਗਥੇਮ ਥੋਇਬਾ (36) ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਥਮਨਾਪੋਕਪੀ ਤੋਂ ਜਦੋਂਕਿ ਸਾਇਖੋਮ ਲੇਮਬੁਰ ਸਿੰਘ ਨੂੰ ਇੰਫਾਲ ਪੂਰਬੀ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਸਿੰਘ ਫ਼ਿਰੌਤੀ ਦੀਆਂ ਘਟਨਾਵਾਂ ਵਿਚ ਵੀ ਸ਼ਾਮਲ ਸੀ।
Advertisement
ਮਨੀਪੁਰ ਪੁੁਲੀਸ ਤੇ ਅਸਾਮ ਰਾਈਫ਼ਲ਼ ਦੀ ਸਾਂਝੀ ਟੀਮ ਨੇ ਇਕ ਹੋਰ ਕਾਰਵਾਈ ਵਿਚ ਪਾਬੰਦੀਸ਼ੁਦਾ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ (ਕੇ) ਦੇ ਦੋ ਕੇਡਰਾਂ (ਮੈਂਬਰਾਂ) ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਵਾਂਗਖੇਮ ਰੋਹਿਤ ਸਿੰਘ (18) ਤੇ ਥਾਂਗਜਾਮ ਨੋਨਗਾਨ ਮੀਤੇਈ (18) ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਇਹ ਦੁਕਾਨਾਂ ਤੇ ਵਾਹਨ ਚਾਲਕਾਂ ਤੋਂ ਜਬਰੀ ਵਸੂਲੀ ਵਿਚ ਸ਼ਾਮਲ ਸਨ। -ਪੀਟੀਆਈ
Advertisement