ਮਨੀਪੁਰ: ਤਿੰਨ ਦਹਿਸ਼ਤਗਰਦ ਤੇ ਹਥਿਆਰਾਂ ਦਾ ਡੀਲਰ ਕਾਬੂ
Three militants, arms dealer arrested in Manipur ਮਨੀਪੁਰ ਵਿੱਚ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਤਿੰਨ ਦਹਿਸ਼ਤਗਰਦ ਅਤੇ ਹਥਿਆਰਾਂ ਦੇ ਇੱਕ ਡੀਲਰ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਸ਼ੁਦਾ ਪੀ ਆਰ ਈ ਪੀ ਏ ਕੇ ਸੰਗਠਨ ਨਾਲ ਸਬੰਧਤ ਦੋ ਦਹਿਸ਼ਤਗਰਦਾਂ ਨੂੰ ਬਿਸ਼ਨੂਪੁਰ ਜ਼ਿਲ੍ਹੇ ਦੇ ਟਰੋਂਗਲਾਓਬੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਥੋਕਚੋਮ ਮਨੀਮਤੁਮ ਸਿੰਘ (20) ਅਤੇ ਲੈਸ਼ਰਾਮ ਪ੍ਰੇਮਸਾਗਰ ਸਿੰਘ (24) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਪਾਬੰਦੀਸ਼ੁਦਾ ਸੰਗਠਨ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇੱਕ ਮੈਂਬਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਕੋਂਗਬਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਪਛਾਣ ਏ ਆਰ ਸ਼ਰਮਾ (62) ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਪੱਛਮੀ ਜ਼ਿਲ੍ਹੇ ਦੇ ਯੂਰੇਮਬਮ ਵਿੱਚ ਹਥਿਆਰਾਂ ਦੇ ਇੱਕ ਡੀਲਰ ਨੂੰ ਉਸ ਦੇ ਘਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਹਥਿਆਰ ਅਤੇ ਗੋਲੀ ਸਿੱਕਾ ਜ਼ਬਤ ਕੀਤਾ ਗਿਆ ਹੈ। ਉਸ ਦੀ ਪਛਾਣ ਚੇਤਨਜੀਤ ਸਿੰਘ (33) ਵਜੋਂ ਹੋਈ ਹੈ। -ਪੀਟੀਆਈ