Manipur road accident ਮਨੀਪੁਰ ਵਿਚ ਟਰੱਕ ਖੱਡ ’ਚ ਡਿੱਗਿਆ, ਬੀਐੈੱਸਐੱਫ ਦੇ ਤਿੰਨ ਜਵਾਨਾਂ ਦੀ ਮੌਤ, 13 ਜ਼ਖ਼ਮੀ
ਜ਼ਖ਼ਮੀਆਂ ’ਚੋਂ ਕੁਝ ਦੀ ਹਾਲਤ ਨਾਜ਼ੁਕ, ਰਾਜਪਾਲ ਅਜੈ ਕੁਮਾਰ ਭੱਲਾ ਨੇ ਦੁੱਖ ਜਤਾਇਆ
Advertisement
ਇੰਫਾਲ, 11 ਮਾਰਚ
ਮਨੀਪੁਰ ਦੇ ਸੇਨਾਪਤੀ ਜ਼ਿਲ੍ਹੇ ਦੇ ਚੰਗਾਓਬੁੰਗ ਪਿੰਡ ਵਿਚ ਅੱਜ ਇਕ ਟਰੱਕ ਦੇ ਖੱਡ ਵਿਚ ਡਿੱਗਣ ਕਰਕੇ ਬੀਐੱਸਐੱਫ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਜਦੋਂਕਿ 13 ਹੋਰ ਜ਼ਖ਼ਮੀ ਹੋ ਗਏ।
Advertisement
ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿਚ ਦੋ ਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਤੀਸਰੇ ਨੇ ਹਸਪਤਾਲ ਲਿਜਾਂਦੇ ਹੋਏ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਅਧਿਕਾਰੀ ਨੇ ਕਿਹਾ ਮ੍ਰਿਤਕ ਜਵਾਨਾਂ ਦੀਆਂ ਲਾਸ਼ਾਂ ਸੇਨਾਪਤੀ ਦੇ ਜ਼ਿਲ੍ਹਾ ਹਸਪਤਾਲ ਵਿਚ ਰੱਖੀਆਂ ਗਈਆਂ ਹਨ।
ਜ਼ਖ਼ਮੀਆਂ ਵਿਚੋਂ ਕੁਝ ਬੀਐੈੱਸਐੱਫ ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਰਾਜਪਾਲ ਅਜੈ ਕੁਮਾਰ ਭੱਲਾ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ।
ਰਾਜ ਭਵਨ ਨੇ ਇਕ ਪੋਸਟ ਵਿਚ ਪੀੜਤ ਪਰਿਵਾਰਾਂ ਨਾਲ ਸੰਵੇਦਨਾਵਾਂ ਜ਼ਾਹਿਰ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। -ਪੀਟੀਆਈ
Advertisement