ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Manipur: ਮਨੀਪੁਰ ਵਿੱਚ ਵਕਫ਼ ਸੋਧ ਬਿੱਲ ਖ਼ਿਲਾਫ਼ ਮੁਜ਼ਾਹਰੇ

Protests in parts of Imphal Valley over Waqf Amendment Act; ਕਈ ਥਾਈਂ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ 
Advertisement

ਇੰਫਾਲ, 6 ਅਪਰੈਲ

ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਵਕਫ਼ (ਸੋਧ) ਐਕਟ Waqf (Amendment) Act ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਥੌਬਲ ਜ਼ਿਲ੍ਹੇ ਦੇ ਲਿਲੋਂਗ ਵਿਖੇ NH 102 ’ਤੇ ਹੋਈ ਰੈਲੀ ਵਿੱਚ 5,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਪ੍ਰਦਰਸ਼ਕਾਰੀਆਂ ਦੀਆਂ ਸੁਰੱਖਿਆ ਬਲਾਂ ਨਾਲ ਝੜਪਾਂ ਵੀ ਹੋਈਆਂ। ਅਜਿਹੀ ਹੀ ਇੱਕ ਘਟਨਾ ਸਵੇਰੇ ਥੌਬਲ ਦੇ ਇਰੋਂਗ ਚੇਸਾਬਾ ਵਿੱਚ ਵਾਪਰੀ, ਜਿੱਥੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਤੋਂ ਮਗਰੋਂ ਝੜਪ ਸ਼ੁਰੂ ਹੋ ਗਈ।

Advertisement

ਪ੍ਰਦਰਸ਼ਨਕਾਰੀਆਂ ਨੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਸ ਵਿਵਾਦਪੂਰਨ ਕਾਨੂੰਨ ਦੀ ਨਿਖੇਧੀ ਕੀਤੀ।  ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਸਾਕਿਰ ਅਹਿਮਦ ਨੇ ਕਿਹਾ, ‘‘ਵਕਫ਼ ਸੋਧ ਐਕਟ ਸੰਵਿਧਾਨ ਦੇ ਸਿਧਾਂਤਾਂ ਦੇ ਵਿਰੁੱਧ ਹੈ। ਇਸ ਮੁਸਲਿਮ ਭਾਈਚਾਰੇ ਲਈ ਪ੍ਰਵਾਨ ਨਹੀਂ ਕੀਤਾ ਜਾ ਸਕਦਾ।’’ ਇੰਫਾਲ ਪੂਰਬ ਦੇ ਕਸ਼ਤਰੀ ਅਵਾਂਗ ਲੇਈਕਾਈ, ਕੇਈਰਾਂਗ ਮੁਸਲਿਮ ਅਤੇ ਕਿਯਾਮਗੇਈ ਮੁਸਲਿਮ ਇਲਾਕਿਆਂ ਅਤੇ ਥੌਬਲ ਜ਼ਿਲ੍ਹੇ ਦੇ ਸੋਰਾ ਸਣੇ ਹੋਰ ਥਾਵਾਂ ’ਤੇ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। -ਪੀਟੀਆਈ

Advertisement
Show comments