ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਨੀਪੁਰ: ਪ੍ਰਧਾਨ ਮੰਤਰੀ ਦੇ ਸੰਭਾਵੀ ਦੌਰੇ ਲਈ ਇੰਫਾਲ ’ਚ ਤਿਆਰੀਆਂ

ਕਾਂਗਲਾ ਕਿਲ੍ਹੇ ਨੇਡ਼ਲੇ ਇਲਾਕੇ ’ਚ ਸੁੰਦਰੀਕਰਨ ਦਾ ਕੰਮ ਜਾਰੀ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਹਫ਼ਤੇ ਸੰਭਾਵੀ ਮਨੀਪੁਰ ਦੌਰੇ ਦੇ ਮੱਦੇਨਜ਼ਰ ਮਨੀਪੁਰ ਦੇ ਇੰਫਾਲ ਸਥਿਤ ਕਾਂਗਲਾ ਕਿਲ੍ਹੇ ’ਚ ਸ਼ਾਨਦਾਰ ਮੰਚ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਲਾਕੇ ’ਚ ਸਾਫ-ਸਫ਼ਾਈ ਤੇ ਰੰਗ-ਰੋਗਣ ਜਾਰੀ ਹੈ। ਅਧਿਕਾਰੀਆਂ ਨੇ ਕਿਲ੍ਹੇ ’ਚ ਨਿਰਮਾਣ ਤੇ ਸਾਫ਼-ਸਫ਼ਾਈ ਦੇ ਕੰਮਾਂ ਦੇ ਮਕਸਦ ਦਾ ਜ਼ਿਕਰ ਨਹੀਂ ਕੀਤਾ ਪਰ ਦੱਸਿਆ ਕਿ ਇਨ੍ਹਾਂ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਦੇ 13 ਸਤੰਬਰ ਨੂੰ ਮਨੀਪੁਰ ਆਉਣ ਦੀ ਸੰਭਾਵਨਾ ਹੈ।

ਮੈਤੇਈ ਤੇ ਕੁਕੀ ਭਾਈਚਾਰੇ ਵਿਚਾਲੇ ਹਿੰਸਾ ਭੜਕਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਸੂਬੇ ਦਾ ਦੌਰਾ ਕਰਨਗੇ। ਇੱਕ ਅਧਿਕਾਰੀ ਨੇ ਦੱਸਿਆ, ‘ਇੰਫਾਲ ਦੇ ਕਾਂਗਲਾ ਕਿਲ੍ਹੇ ’ਚ ਇੱਕ ਸ਼ਾਨਦਾਰ ਮੰਚ ਦੇ ਨਿਰਮਾਣ ਦਾ ਕੰਮ ਜਾਰੀ ਹੈ। ਮੰਚ ਦੇ ਸਾਹਮਣੇ 15 ਹਜ਼ਾਰ ਤੋਂ ਵੱਧ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕਿਲ੍ਹੇ ਦੇ ਅੰਦਰ ਸਾਫ਼-ਸਫ਼ਾਈ ਤੇ ਰੰਗ-ਰੋਗਣ ਦਾ ਕੰਮ ਵੀ ਜਾਰੀ ਹੈ।’

Advertisement

 

ਪ੍ਰਧਾਨ ਮੰਤਰੀ ਦਾ ਦੌਰਾ ਅਮਨ ਵੱਲ ਸ਼ੁਰੂਆਤ ਹੋਵੇ: ਗੋਗੋਈ

ਗੁਹਾਟੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਉਪ ਆਗੂ ਤੇ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਅੱਜ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਨੀਪੁਰ ਦੌਰਾ ਸ਼ੁਰੂਆਤ ਹੋਣੀ ਚਾਹੀਦੀ ਹੈ, ਨਾ ਕਿ ਇਸ ਨੂੰ ਆਖਰੀ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਅਸੀਂ ਇਹ ਨਹੀਂ ਕਹਿ ਸਕਦੇ ਕਿ ਮਨੀਪੁਰ ਵਿੱਚ ਸਥਿਤੀ ਆਮ ਵਾਂਗ ਹੋ ਗਈ ਹੈ। ਉੱਥੇ ਕੋਈ ਚੁਣੀ ਹੋਈ ਸਰਕਾਰ ਨਹੀਂ ਹੈ। ਇਸ ਲਈ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਅੰਤਿਮ ਮੰਜ਼ਿਲ ਨਹੀਂ ਮੰਨਣਾ ਚਾਹੀਦਾ।’ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਹ ਦੌਰਾ ‘ਮਨੀਪੁਰ ਵਿੱਚ ਸ਼ਾਂਤੀ, ਨਿਆਂ, ਸੁਲ੍ਹਾ-ਸਫਾਈ ਅਤੇ ਲੋਕਤੰਤਰ ਵਾਪਸ ਲਿਆਉਣ ਦੇ ਇੱਕ ਲੰਬੇ ਸਫ਼ਰ’ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਦੇ ਲੋਕਾਂ ਵਿੱਚ ਆਪਸੀ ਸਬੰਧਾਂ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਗੋਗੋਈ ਨੇ ਉਮੀਦ ਜਤਾਈ ਕਿ ਭਾਜਪਾ ਇਹ ਸਮਝੇਗੀ ਕਿ ਪ੍ਰਧਾਨ ਮੰਤਰੀ ਦਾ ਦੌਰਾ ਅੰਤ ਨਹੀਂ ਹੈ, ਸਗੋਂ ਇਹ ਇੱਕ ਸ਼ੁਰੂਆਤ ਹੈ ਜੋ ਕਿ ਬਹੁਤ ਦੇਰੀ ਨਾਲ ਹੋ ਰਹੀ ਹੈ। -ਪੀਟੀਆਈ

Advertisement
Show comments