Manipur: ਪੱਛਮੀ ਇੰਫਾਲ ਤੇ ਤੇਂਗਨੋਪਾਲ ’ਚੋਂ ਨੌਂ ਅਤਿਵਾਦੀ ਗ੍ਰਿਫ਼ਤਾਰ
ਸੁਰੱਖਿਆ ਬਲਾਂ ਨੇ ਮਨੀਪੁਰ ਦੇ ਇੰਫਾਲ ਪੱਛਮੀ ਤੇ ਤੇਂਗਨੋਪਾਲ ਜ਼ਿਲ੍ਹਿਆਂ ਵਿਚੋਂ ਨੌਂ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਨੇ ਦੱਸਿਆ ਕਿ ਪਾਬੰਦੀਸ਼ੁਦਾ ਧੜੇ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਅਪੁਨਬਾ) ਦੇ ਦੋ ਅਤਿਵਾਦੀਆਂ ਨੂੰ ਸੋਮਵਾਰ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਰੂਪਮਹਿਲ ਟੈਂਂਕ ਇਲਾਕੇ ਵਿਚੋਂ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਦੋਵੇਂ ਰੂਪਮਹਿਲ ਟੈਂਕ ਇਲਾਕੇ ਵਿੱਚ ਜਬਰੀ ਵਸੂਲੀ ਦੀਆਂ ਸਰਗਰਮੀਆਂ ’ਚ ਸ਼ਾਮਲ ਸਨ।
ਇੱਕ ਹੋਰ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਯੂਨਾਈਟਿਡ ਲਿਬਰੇਸ਼ਨ ਫਰੰਟ (ਕੋਈਰੇਂਗ) ਅਤੇ ਪੀਆਰਈਪੀਏਕੇ ਦੇ ਦੋ ਅਤਿਵਾਦੀਆਂ ਨੂੰ ਐਤਵਾਰ ਨੂੰ ਤੇਂਗਨੌਪਾਲ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਤੇਂਗਨੋਪਾਲ ਜ਼ਿਲ੍ਹੇ ’ਚ ਐੱਲ ਮਿਨੌ ਰਿਜਲਾਈਨ ’ਚੋਂ ਪਾਬੰਦੀਸ਼ੁਦਾ ਧੜੇ ਕੇਸੀਪੀ (ਤਾਈਬੰਗਾਂਬਾ) ਦੇ ਪੰਜ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਸੁਰੱਖਿਆ ਬਲਾਂ ਵੱਲੋਂ ਐਤਵਾਰ ਨੂੰ ਗ੍ਰਿਫ਼ਤਾਰ ਪੰਜ ਅਤਿਵਾਦੀਆਂ ਤੋਂ ਇੱਕ ਐੱਲਐੈੱਮਜੀ, ਇੱਕ ਐੱਸਐੱਲਆਰ, ਦੋ ਇੰਨਸਾਸ ਰਾਈਫਲਾਂ ਤੇ ਇੱਕ ਏਕੇ47 ਰਾਈਫਲ ਤੋਂ ਇਲਾਵਾ 14 ਮੈਗਜ਼ੀਨ, ਗੋਲੀਸਿੱਕਾ ਤੇ ਹੋਰ ਸਮਾਨ ਜ਼ਬਤ ਕੀਤਾ ਗਿਆ।
ਇਸ ਤੋਂ ਇਲਾਵਾ ਪੁਲੀਸ ਨੇ ਐਤਵਾਰ ਨੂੰ ਚੁਰਚਾਂਦਪੁਰ ਜ਼ਿਲ੍ਹੇ ਦੇ ਕਾਂਵਪੂਈ ਇਲਾਕੇ ਵਿੱਚੋਂ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਉਸ ਕੋਲੋਂ ਦੋ ਪਿਸਤੌਲ, ਮੈਗਜ਼ੀਨ, ਗੋਲਾ ਬਾਰੂਦ ਤੇ ਹੋਰ ਸਮਾਨ ਜ਼ਬਤ ਕੀਤਾ ਗਿਆ। -ਪੀਟੀਆਈ