Manipur ethnic conflict: ਗੱਲਬਾਤ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਆਉਂਦੈ: ਜਸਟਿਸ ਗਵਈ
ਸੁਪਰੀਮ ਕੋਰਟ ਦੇ ਜੱਜ ਨੇ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਲਈ ਗੱਲਬਾਤ ’ਤੇ ਦਿੱਤਾ ਜ਼ੋਰ
Advertisement
Solution can't be far if there is dialogue': Justice Gavai on Manipur ethnic conflict
ਇੰਫਾਲ, 23 ਮਾਰਚ
ਸੁਪਰੀਮ ਕੋਰਟ ਦੇ ਜੱਜ Justice B R Gavai ਨੇ ਅੱਜ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਸੰਵਿਧਾਨਕ ਢੰਗ-ਤਰੀਕਿਆਂ ਰਾਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਗੱਲਬਾਤ ਹੁੰਦੀ ਹੈ ਤਾਂ ਹੱਲ ਆਸਾਨੀ ਨਾਲ ਮਿਲ ਜਾਂਦਾ ਹੈ। ਸੁਪਰੀਮ ਕੋਰਟ ਦੇ ਜੱਜਾਂ ਦਾ ਪੰਜ ਮੈਂਬਰੀ ਵਫ਼ਦ ਸ਼ਨਿੱਚਰਵਾਰ ਤੋਂ ਮਨੀਪੁਰ ਦੇ ਦੋ ਰੋਜ਼ਾ ਦੌਰੇ ’ਤੇ ਹੈ। ਜਸਟਿਸ ਗਵਈ ਇਸ ਵਫ਼ਦ ਦੀ ਅਗਵਾਈ ਕਰ ਰਹੇ ਹਨ।
Advertisement
ਮਨੀਪੁਰ ਹਾਈ ਕੋਰਟ ਸਥਾਪਨਾ ਦੀ 12ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਜਸਟਿਸ ਗਵਈ ਨੇ ਕਿਹਾ ਕਿ ਵਫ਼ਦ ਨੂੰ ਪਤਾ ਲੱਗਾ ਹੈ ਕਿ ਨਸਲੀ ਹਿੰਸਾ ਪ੍ਰਭਾਵਿਤ ਇਸ ਸੂਬੇ ਵਿੱਚ ਹਰ ਕੋਈ ਸ਼ਾਂਤੀ ਬਹਾਲੀ ਚਾਹੁੰਦਾ ਹੈ ਅਤੇ ਕਿਸੇ ਦੀ ਵੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਵਿੱਚ ਦਿਲਚਸਪੀ ਨਹੀਂ ਹੈ।
ਇਸੇ ਦੌਰਾਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਐੱਨ ਕੋਟੀਸ਼ਵਰ ਸਿੰਘ ਨੇ ਅੱਜ ਕਿਹਾ ਕਿ ਜੇਕਰ ਲੋਕ ਸੰਵਿਧਾਨ ਦੀ ਪਾਲਣਾ ਕਰਨ ਤਾਂ ਮਨੀਪੁਰ ਵਿੱਚ ਚੁਣੌਤੀਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ ਕਿਉਂਕਿ ਇਹ (ਸੰਵਿਧਾਨ) ਮੁਸ਼ਕਲ ਦੌਰ ਵਿੱਚ ਕੰਮ ਕਰਨ ਲਈ ਮਾਰਗਦਰਸ਼ਨ ਕਰਦਾ ਹੈ। -ਪੀਟੀਆਈ
Advertisement