ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਠਮੰਡੂ ਹਵਾਈ ਅੱਡੇ ’ਤੇ ਸੋਨੇ ਸਮੇਤ ਵਿਅਕਤੀ ਕਾਬੂ

ਵਿਅਕਤੀ ਕੋਲੋਂ 800 ਗ੍ਰਾਮ ਤੋਂ ਵੱਧ ਸੋਨਾ ਕੀਤਾ ਗਿਆ ਜ਼ਬਤ; ਕਸਟਮ ਵਿਭਾਗ ਦੇ ਕੀਤਾ ਹਵਾਲੇ
ਸੰਕੇਤਕ ਤਸਵੀਰ
Advertisement

ਇੱਥੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਸੋਨਾ ਲੁਕਾ ਕੇ ਤਸਕਰੀ ਕਰਨ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲੀਸ ਮੁਤਾਬਿਕ ਹਵਾਈ ਅੱਡੇ ਦੇ ਅਰਾਈਵਲ ਲਾਉਂਜ ਵਿੱਚ ਸੁਰੱਖਿਆ ਜਾਂਚ ਦੌਰਾਨ 48 ਸਾਲਾ ਰੌਨਕ ਮਦਾਨੀ ਨੂੰ ਰੋਕਿਆ ਗਿਆ। ਜਿਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ ।

Advertisement

ਨੇਪਾਲ ਪੁਲੀਸ ਅਨੁਸਾਰ ਇਸ ਵਿਅਕਤੀ ਨੂੰ ਮਦਾਨੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੇ ਸਰੀਰ ਦੇ ਐਕਸ-ਰੇ ਤੋਂ ਪਤਾ ਲੱਗਾ ਕਿ ਉਸਨੇ ਆਪਣੇ ਗੁਦਾ ਦੇ ਅੰਦਰ ਸੋਨੇ ਦੇ ਤਿੰਨ ਪੈਕੇਟ ਲੁਕਾਏ ਹੋਏ ਸਨ।

ਪੁਲੀਸ ਨੇ ਅੱਗੇ ਕਿਹਾ ਕਿ ਤਿੰਨ ਪੈਕੇਟਾਂ ਵਿੱਚ ਕੁੱਲ 835 ਗ੍ਰਾਮ ਵਜ਼ਨ ਦਾ ਸੋਨਾ ਸੀ ਅਤੇ ਮਦਾਨੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ ਮੁੰਬਈ ਤੋਂ ਕਾਠਮੰਡੂ ਪਹੁੰਚਿਆ ਸੀ।

ਪੁਲੀਸ ਨੇ ਉਸਨੂੰ ਹੋਰ ਜਾਂਚ ਲਈ ਹਵਾਈ ਅੱਡੇ ਦੇ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ।

Advertisement
Tags :
Latest News UpdatePunjabi Tribune Latest NewsPunjabi Tribune Newsਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂ
Show comments