ਗਡਕਰੀ ਦੀ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕਾਬੂ
ਪੁਲੀਸ ਨੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਨਾਗਪੁਰ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸਵੇਰੇ ਪੁਲੀਸ ਕੰਟਰੋਲ ਰੂਮ ਦੇ ਐਮਰਜੈਂਸੀ ਨੰਬਰ 112 ’ਤੇ ਫ਼ੋਨ ਕਰਕੇ...
Advertisement
ਪੁਲੀਸ ਨੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਨਾਗਪੁਰ ਰਿਹਾਇਸ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸਵੇਰੇ ਪੁਲੀਸ ਕੰਟਰੋਲ ਰੂਮ ਦੇ ਐਮਰਜੈਂਸੀ ਨੰਬਰ 112 ’ਤੇ ਫ਼ੋਨ ਕਰਕੇ ਧਮਕੀ ਦਿੱਤੀ ਸੀ, ਜਿਸ ਮਗਰੋਂ ਅਧਿਕਾਰੀਆਂ ’ਚ ਹਫੜਾ-ਦਫੜੀ ਮਚ ਗਈ। ਜਾਂਚ ਦੌਰਾਨ ਪੁਲੀਸ ਨੇ ਉਸ ਮੋਬਾਈਲ ਦੀ ਲੋਕੇਸ਼ਨ ਦਾ ਪਤਾ ਲਾਇਆ, ਜਿਸ ਤੋਂ ਫ਼ੋਨ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਨਾਗਪੁਰ ਸ਼ਹਿਰ ਦੇ ਸੱਕਰਦਰਾ ਇਲਾਕੇ ’ਚ ਵੀਮਾ ਦਵਾਖਾਨਾ ਨੇੜੇ ਤੁਲਸੀ ਬਾਗ ਰੋਡ ’ਤੇ ਰਹਿਣ ਵਾਲੇ ਉਮੇਸ਼ ਵਿਸ਼ਨੂੰ ਰਾਊਤ ਦੇ ਨਾਮ ’ਤੇ ਇਹ ਨੰਬਰ ਰਜਿਸਟਰਡ ਹੈ। ਪੁਲੀਸ ਨੇ ਮੋਬਾਈਲ ਲੋਕੇਸ਼ਨ ਅਤੇ ਤਕਨੀਕੀ ਮਦਦ ਨਾਲ ਰਾਊਤ ਨੂੰ ਵੀਮਾ ਦਵਾਖਾਨਾ ਨੇੜਿਓਂ ਹਿਰਾਸਤ ’ਚ ਲੈ ਲਿਆ। ਬਾਅਦ ਵਿੱਚ ਕ੍ਰਾਈਮ ਬ੍ਰਾਂਚ ਨੇ ਰਸਮੀ ਤੌਰ ’ਤੇ ਉਸ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement