ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ਵਿੱਚ ਸਿੱਖ ਬਜ਼ੁਰਗ ’ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ

ਬੀਤੇ ਦਿਨੀਂ ਇੱਕ ਬਜ਼ੁਰਗ ਸਿੱਖ ਬਜ਼ੁਰਗ ’ਤੇ ਲਾਸ ਏਂਜਲਸ ਵਿੱਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। 70 ਸਾਲਾ ਹਰਪਾਲ ਸਿੰਘ ’ਤੇ 4 ਅਗਸਤ ਨੂੰ ਲਾਸ ਏਂਜਲਸ ਦੇ ਸਿੱਖ ਗੁਰਦੁਆਰਾ ਨੇੜੇ ਸਵੇਰ ਦੀ...
Advertisement

ਬੀਤੇ ਦਿਨੀਂ ਇੱਕ ਬਜ਼ੁਰਗ ਸਿੱਖ ਬਜ਼ੁਰਗ ’ਤੇ ਲਾਸ ਏਂਜਲਸ ਵਿੱਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। 70 ਸਾਲਾ ਹਰਪਾਲ ਸਿੰਘ ’ਤੇ 4 ਅਗਸਤ ਨੂੰ ਲਾਸ ਏਂਜਲਸ ਦੇ ਸਿੱਖ ਗੁਰਦੁਆਰਾ ਨੇੜੇ ਸਵੇਰ ਦੀ ਸੈਰ ਦੌਰਾਨ ਇੱਕ ਬੇਘਰੇ ਵਿਅਕਤੀ ਬੋ ਰਿਚਰਡ ਵਿਟਾਗਲਿਆਨੋ ਨੇ ਹਮਲਾ ਕਰ ਦਿੱਤਾ ਸੀ।

ਲਾਸ ਏਂਜਲਸ ਪੁਲੀਸ ਵਿਭਾਗ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ 44 ਸਾਲਾ ਵਿਟਾਗਲਿਆਨੋ ਨੂੰ ਸੋਮਵਾਰ ਨੂੰ ਸਿੰਘ ’ਤੇ ਬੇਰਹਿਮੀ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਵਿਟਾਗਲਿਆਨੋ ’ਤੇ ਇੱਕ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਅਤੇ ਉਸਦੀ ਜ਼ਮਾਨਤ 1.1 ਮਿਲੀਅਨ ਅਮਰੀਕੀ ਡਾਲਰ ਨਿਰਧਾਰਤ ਕੀਤੀ ਗਈ ਹੈ।

Advertisement

ਸਿੱਖ ਕੋਲੀਸ਼ਨ ਨਾਮਕ ਐਡਵੋਕੇਸੀ ਸਮੂਹ ਨੇ ਕਿਹਾ ਕਿ ਜਦੋਂ ਕਿ ਦੋਸ਼ੀ ਸਿੰਘ ’ਤੇ ਬੇਰਹਿਮੀ ਨਾਲ ਹਮਲਾ ਕਰਨ ਲਈ ਹਿਰਾਸਤ ਵਿੱਚ ਹੈ, ਪੁਲੀਸ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ ਵਜੋਂ ਨਹੀਂ ਦੇਖ ਰਹੀ। ਉਨ੍ਹਾਂ ਦੱਸਿਆ ਕਿ ਸਿੰਘ ਨੂੰ ਹਮਲੇ ਦੌਰਾਨ ਬਹੁਤ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਅਜੇ ਵੀ ਨਾਜ਼ੁਕ ਹਾਲਤ ਵਿੱਚ ਹਨ।

ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਿੰਘ ਅਤੇ ਵਿਟਾਗਲਿਆਨੋ ਵਿਚਕਾਰ ਸਰੀਰਕ ਝਗੜਾ ਹੋਇਆ ਸੀ। ਐੱਲਏਪੀਡੀ    ਨੇ ਦੱਸਿਆ ਕਿ ਗਵਾਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਝਗੜਾ ਕਿਵੇਂ ਸ਼ੁਰੂ ਹੋਇਆ, ਪਰ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ, ਫਿਰ ਦੋ ਵਿਅਕਤੀਆਂ ਨੂੰ ਇੱਕ ਦੂਜੇ ’ਤੇ ਧਾਤੂ ਦੀਆਂ ਵਸਤੂਆਂ ਨਾਲ ਹਮਲਾ ਕਰਦੇ ਦੇਖਿਆ। ਦੋਵਾਂ ਵਿਅਕਤੀਆਂ ਨੂੰ ਸੱਟ ਲੱਗੀ ਅਤੇ ਵਿਟਾਗਲਿਆਨੋ ਨੇ ਸਿੰਘ ’ਤੇ ਹੋਰ ਹਮਲਾ ਕੀਤਾ ਜਦੋਂ ਉਹ ਜ਼ਮੀਨ 'ਤੇ ਡਿੱਗ ਗਿਆ ਸੀ। ਜਦੋਂ ਗਵਾਹਾਂ ਨੇ ਵਿਟਾਗਲਿਆਨੋ ਨੂੰ ਚੀਕ ਕੇ ਰੋਕਿਆ, ਤਾਂ ਉਹ ਆਪਣੇ ਸਾਈਕਲ ’ਤੇ ਭੱਜ ਗਿਆ।

ਹਮਲਾਵਰ ਨੂੰ ਸਖ਼ਤ ਸਜ਼ਾ ਮਿਲੇ: ਗੜਗੱਜ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 70 ਸਾਲਾ ਸਿੱਖ ਬਜ਼ੁਰਗ ’ਤੇ ਹੋਏ ਬੇਰਹਿਮ ਹਮਲੇ ਦੀ ਸਖ਼ਤ ਨਿੰਦਾ ਕੀਤੀ। ਲਾਸ ਏਂਜਲਸ ਵਿੱਚ ਹੋਏ ਇਸ ਹਮਲੇ ਵਿੱਚ ਬਜ਼ੁਰਗ ਸਿੱਖ ਹਰਪਾਲ ਸਿੰਘ ਦੀ ਗੰਭੀਰ ਸੱਟਾਂ ਲੱਗੀਆਂ ਹਨ। ਸ੍ਰੀ ਗੜਗੱਜ ਮੰਗ ਕੀਤੀ ਹੈ ਕਿ ਲਾਸ ਏਂਜਲਸ ਪੁਲੀਸ ਵਿਭਾਗ (LAPD) ਅਤੇ ਅਮਰੀਕੀ ਜਾਂਚ ਏਜੰਸੀਆਂ ਇਹ ਯਕੀਨੀ ਬਣਾਉਣ ਕਿ ਦੋਸ਼ੀ ਵਿਅਕਤੀ ਨੂੰ ਸਖ਼ਤ ਸਜ਼ਾ ਮਿਲੇ। -ਪੀਟੀਆਈ

 

Advertisement