ਮਮਤਾ ਬੈਨਰਜੀ ਦਾ ਵੱਡਾ ਬਿਆਨ: ‘ਭਾਵੇਂ ਮੈਨੂੰ ਜੇਲ੍ਹ ਭੇਜ ਦਿਓ, ਜਾਂ ਮੇਰਾ ਗਲਾ ਕੱਟ ਦਿਓ’, ਪਰ SIR ਤੁਰੰਤ ਬੰਦ ਕਰੋ !
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੱਲ ਰਹੇ ਚੋਣ ਸੂਚੀਆਂ ਦੇ ਵਿਸ਼ੇਸ਼ ਵਿਆਪਕ ਸੁਧਾਈ ( SIR) ਨੂੰ ਵੋਟਬੰਦੀ ਕਰਾਰ ਦਿੱਤਾ ਹੈ ਅਤੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰਕਿਰਿਆ ਨੂੰ ਤੁਰੰਤ ਰੋਕਿਆ ਜਾਵੇ।
ਸਿਲੀਗੁੜੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇਹ ਨਹੀਂ ਸਮਝ ਪਾ ਰਹੀ ਕਿ ਚੋਣਾਂ ਤੋਂ ਬਿਲਕੁਲ ਪਹਿਲਾਂ SIR ਕਰਵਾਉਣ ਦੀ ਜਲਦਬਾਜ਼ੀ ਕਿਉਂ ਸੀ?
ਮੁੱਖ ਮੰਤਰੀ ਨੇ ਇਲਜ਼ਾਮ ਲਾਇਆ, “ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ SIR ਦੇ ਨਾਂ ’ਤੇ ਲੋਕਾਂ ਨੂੰ ਤੰਗ ਕਰ ਰਹੀ ਹੈ। ਜਿਵੇਂ ਨੋਟਬੰਦੀ ਸੀ, ਉਸੇ ਤਰ੍ਹਾਂ SIR ਵੋਟਬੰਦੀ ਹੈ। ਇਹ ‘ਸੁਪਰ ਐਮਰਜੈਂਸੀ’ ਦਾ ਇੱਕ ਹੋਰ ਰੂਪ ਹੈ।”
ਮਮਤਾ ਬੈਨਰਜੀ ਨੇ ਕਿਹਾ, “SIR ਬਾਰੇ ਬੋਲਣ ਲਈ ਭਾਜਪਾ ਭਾਵੇਂ ਮੈਨੂੰ ਨੂੰ ਜੇਲ੍ਹ ਭੇਜ ਦੇਵੇ ਜਾਂ ਮੇਰਾ ਗਲਾ ਕੱਟ ਦੇਵੇ ਪਰ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਨਾ ਰੋਕੋ।”
ਮੁੱਖ ਮੰਤਰੀ ਨੇ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਦੀ ਵੀ ਆਲੋਚਨਾ ਕੀਤੀ, ਇਸ ਨੂੰ ਇੱਕ ਗਲਤੀ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਇਸ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ GST ਦੇ ਨਾਂ ’ਤੇ ਲੋਕਾਂ ਨੂੰ ਲੁੱਟ ਰਹੀ ਹੈ।
