ਮਾਲੇਗਾਉਂ ਮਾਮਲਾ: ਭਾਜਪਾ ਆਗੂ ਪ੍ਰਗਿਆ ਠਾਕੁਰ ਤੇ ਹੋਰਾਂ ਨੂੰ ਬਰੀ ਕਰਨ ਖ਼ਿਲਾਫ਼ ਬੰਬੇ ਹਾਈ ਕੋਰਟ ਪੁੱਜੇ ਪੀੜਤ ਪਰਿਵਾਰ
2008 Malegaon blast: ਮਾਲੇਗਾਉਂ 2008 ਧਮਾਕੇ ਦੇ ਮਾਮਲੇ ਵਿਚ ਅਦਾਲਤ ਨੇ ਭਾਜਪਾ ਆਗੂ ਪ੍ਰਗਿਆ ਠਾਕੁਰ, ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਅਤੇ ਪੰਜ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਇਸ ਖਿਲਾਫ਼ ਪੀੜਤ ਪਰਿਵਾਰਾਂ ਨੇ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ...
Advertisement
2008 Malegaon blast: ਮਾਲੇਗਾਉਂ 2008 ਧਮਾਕੇ ਦੇ ਮਾਮਲੇ ਵਿਚ ਅਦਾਲਤ ਨੇ ਭਾਜਪਾ ਆਗੂ ਪ੍ਰਗਿਆ ਠਾਕੁਰ, ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਅਤੇ ਪੰਜ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਇਸ ਖਿਲਾਫ਼ ਪੀੜਤ ਪਰਿਵਾਰਾਂ ਨੇ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮਾਮਲੇ ਦੀ ਪਹਿਲਾਂ ਸੁਣਵਾਈ ਐਨਆਈਏ ਅਦਾਲਤ ਵਿਚ ਹੋਈ ਸੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦਾ ਮੁਲਾਂਕਣ ਕਰਨ ’ਤੇ ਇਸਤਗਾਸਾ ਪੱਖ ਕੋਈ ਠੋਸ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ ਹੈ। ਇਹ ਹੁਕਮ ਵਿਸ਼ੇਸ਼ ਜੱਜ ਏ.ਕੇ. ਲਾਹੋਟੀ ਨੇ 31 ਜੁਲਾਈ, 2025 ਨੂੰ ਮੁੰਬਈ ਦੀ ਵਿਸ਼ੇਸ਼ ਕੌਮੀ ਜਾਂਚ ਏਜੰਸੀ ਅਦਾਲਤ ਵਿੱਚ ਸੁਣਾਏ ਸਨ। ਪੀਟੀਆਈ
Advertisement
Advertisement