ਮਾਲੇਗਾਓਂ ਕੇਸ ’ਚ ਫ਼ੈਸਲਾ ਹਿੰਦੂਤਵ ਦੀ ਜਿੱਤ: ਪ੍ਰੱਗਿਆ ਠਾਕੁਰ
ਮਾਲੇਗਾਓਂ ਬੰਬ ਧਮਾਕਾ ਕੇਸ ’ਚ ਬਰੀ ਕੀਤੀ ਗਈ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਅੱਜ ਕਿਹਾ ਕਿ ਅਦਾਲਤ ਦਾ ਫ਼ੈਸਲਾ ਹਿੰਦੂਤਵ ਦੀ ਜਿੱਤ ਅਤੇ ‘ਭਗਵਾ ਅਤਿਵਾਦ’ ਕਹਿਣ ਵਾਲਿਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ।...
Advertisement
ਮਾਲੇਗਾਓਂ ਬੰਬ ਧਮਾਕਾ ਕੇਸ ’ਚ ਬਰੀ ਕੀਤੀ ਗਈ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਅੱਜ ਕਿਹਾ ਕਿ ਅਦਾਲਤ ਦਾ ਫ਼ੈਸਲਾ ਹਿੰਦੂਤਵ ਦੀ ਜਿੱਤ ਅਤੇ ‘ਭਗਵਾ ਅਤਿਵਾਦ’ ਕਹਿਣ ਵਾਲਿਆਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ। ਅਦਾਲਤ ਦੇ ਫ਼ੈਸਲੇ ਮਗਰੋਂ ਪਹਿਲੀ ਵਾਰ ਭੋਪਾਲ ਪੁੱਜੀ ਠਾਕੁਰ ਨੇ ਇੱਥੇ ਰਾਜਾ ਭੋਜ ਕੌਮਾਂਤਰੀ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ, ‘ਇਹ ਹਿੰਦੂਤਵ ਤੇ ਧਰਮ ਦੀ ਜਿੱਤ ਹੈ, ਭਗਵਾ ਦੀ ਜਿੱਤ ਹੈ। ਸਾਡੇ ਸ਼ਾਸਤਰਾਂ ’ਚ ਕਿਹਾ ਗਿਆ ਹੈ ਕਿ ਸੱਤਿਆਮੇਵ ਜਯਤੇ, ਇਹ ਸਿੱਧ ਹੋਇਆ ਹੈ। ਭਗਵਾ ਅਤਿਵਾਦ ਕਹਿਣ ਵਾਲਿਆਂ ਦੇ ਮੂੰਹ ਕਾਲੇ ਹੋਏ ਹਨ।’ ਭੋਪਾਲ ਦੀ ਸਾਬਕਾ ਸੰਸਦ ਮੈਂਬਰ ਨੇ ਕਿਹਾ, ‘ਉਨ੍ਹਾਂ ਨੂੰ (ਭਗਵਾ ਅਤਿਵਾਦ ਕਹਿਣ ਵਾਲਿਆਂ ਨੂੰ) ਸਮਾਜ ਨੇ ਅਤੇ ਦੇਸ਼ ਨੇ ਬਹੁਤ ਚੰਗੇ ਢੰਗ ਨਾਲ ਜਵਾਬ ਦਿੱਤਾ ਹੈ। ਅਦਾਲਤ ਦਾ ਫ਼ੈਸਲਾ ਸਪੱਸ਼ਟ ਹੈ ਅਤੇ ਇਹ ਵਿਰੋਧੀਆਂ ਤੇ ਭਗਵਾ ਅਤਿਵਾਦ ਕਹਿਣ ਵਾਲਿਆਂ ਦੇ ਮੂੰਹ ’ਤੇ ਚਪੇੜ ਹੈ।’
Advertisement
Advertisement