Malegaon blast case ਸਾਬਕਾ ਭਾਜਪਾ ਐੱਮਪੀ ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ ਤੇ ਪੰਜ ਹੋਰ ਬਰੀ
ਵਿਸ਼ੇਸ਼ ਐੱਨਆਈਏ ਕੋਰਟ ਨੇ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਤੇ ਸਾਬਕਾ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਸਣੇ 7 ਮੁਲਜ਼ਮਾਂ ਨੂੰ 2008 ਮਾਲੇਗਾਓਂ ਧਮਾਕਾ ਕੇਸ ਵਿਚ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਦਰਜ ਕੇਸ ਵਿਚ ਮਹਿਜ਼ ਸ਼ੱਕ ਨੂੰ ਸਜ਼ਾ ਦਾ ਅਧਾਰ ਨਹੀਂ ਮੰਨਿਆ ਜਾ ਸਕਦਾ ਹੈ।
ਇਹ ਧਮਾਕਾ ਰਮਜ਼ਾਨ ਦੇ ਪਵਿੱਤਰ ਮਹੀਨੇ 29 ਸਤੰਬਰ 2008 ਦੀ ਰਾਤ ਨੂੰ ਮੁੰਬਈ ਤੋਂ ਕੋਈ 200 ਕਿਲੋਮੀਟਰ ਦੂਰ ਹੋਇਆ ਸੀ। ਧਮਾਕੇ ਵਿਚ ਛੇ ਲੋਕਾਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ 100 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।
ਜਿਨ੍ਹਾਂ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ ਉਨ੍ਹਾਂ ਵਿਚ ਭੋਪਾਲ ਤੋਂ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਪ੍ਰਗਿਆ ਠਾਕੁਰ, ਸਾਬਕਾ ਫੌਜ ਅਧਿਕਾਰੀ ਲੈਫਟੀਨੈਂਟ ਕਰਨਲ ਸ਼੍ਰੀਕਾਂਤ ਪੁਰੋਹਿਤ, ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ, ਅਜੈ ਰਾਹੀਕਰ, ਸੁਧਾਕਰ ਦਿਵੇਦੀ, ਸੁਧਾਕਰ ਚਤੁਰਵੇਦੀ ਤੇ ਸਮੀਰ ਕੁਲਕਰਨੀ ਸ਼ਾਮਲ ਹਨ।
ਮੁਲਜ਼ਮਾਂ ’ਤੇ ਸਾਜ਼ਿਸ਼ ਘੜਨ, ਕਤਲ, ਇਰਾਦਾ ਕਤਲ, ਦੋ ਫਿਰਕਿਆਂ ’ਚ ਟਕਰਾਅ ਵਧਾਉਦ ਆਦਿ ਦੋਸ਼ ਆਇਦ ਕੀਤੇ ਗਏ ਸਨ।