ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਰਾਸ਼ਟਰ: ਸੰਵਿਧਾਨ ਦਾ ਪ੍ਰਤੀਰੂਪ ਤੋੜਨ ਖ਼ਿਲਾਫ਼ ਪਰਭਨੀ ’ਚ ਹਿੰਸਾ

ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਹੁਕਮ, ਸੀਆਰਪੀਐੱਫ ਦੀ ਕੰਪਨੀ ਬੁਲਾਈ
ਮੁਜ਼ਾਹਰਾਕਾਰੀਆਂ ਵੱਲੋਂ ਲਾਈ ਗਈ ਅੱਗ ਕੋਲੋਂ ਲੰਘਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਛਤਰਪਤੀ ਸੰਭਾਜੀ ਨਗਰ, 11 ਦਸੰਬਰ

ਮਹਾਰਾਸ਼ਟਰ ਦੇ ਪਰਭਨੀ ਸ਼ਹਿਰ ’ਚ ਸਥਾਪਤ ਭਾਰਤੀ ਸੰਵਿਧਾਨ ਦਾ ਪੱਥਰ ਦਾ ਪ੍ਰਤੀਰੂਪ ਤੋੜਨ ਦੇ ਵਿਰੋਧ ’ਚ ਅੱਜ ਦੂਜੇ ਦਿਨ ਵੀ ਹਿੰਸਕ ਮੁਜ਼ਾਹਰੇ ਹੋਏ ਜਿਸ ਮਗਰੋਂ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਹਨ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਅੰਬੇਡਕਰਵਾਦੀ ਕਾਰਕੁਨਾਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਭੀੜ ਨੇ ਅੱਗਜ਼ਨੀ ਕੀਤੀ ਤੇ ਜ਼ਿਲ੍ਹਾ ਕੁਲੈਕਟਰ ਦਫ਼ਤਰ ’ਚ ਭੰਨਤੋੜ ਕੀਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ’ਚ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਇਸ ਤਹਿਤ ਜਨਤਕ ਥਾਵਾਂ ’ਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਰੋਕ ਹੋਵੇਗੀ ਅਤੇ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ’ਚ ਮਦਦ ਲਈ ਸੀਆਰਪੀਐੱਫ ਦੀ ਇੱਕ ਕੰਪਨੀ ਬੁਲਾਈ ਗਈ ਹੈ। ਪਰਭਨੀ ਰੇਲਵੇ ਸਟੇਸ਼ਨ ਦੇ ਬਾਹਰ ਡਾ. ਬੀਆਰ ਅੰਬੇਡਕਰ ਦੇ ਬੁੱਤ ਸਾਹਮਣੇ ਸ਼ੀਸ਼ੇ ਅੰਦਰ ਸਥਾਪਤ ਸੰਵਿਧਾਨ ਦਾ ਪੱਥਰ ਦਾ ਪ੍ਰਤੀਰੂਪ ਬੀਤੇ ਦਿਨ ਨੁਕਸਾਨਿਆ ਹੋਇਆ ਮਿਲਿਆ ਜਿਸ ਮਗਰੋਂ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਅੱਜ ਸਵੇਰੇ ਰੋਸ ਮੁਜ਼ਾਹਰੇ ਮੁੜ ਸ਼ੁਰੂ ਹੋ ਗਏ। ਕਾਰਜਕਾਰੀ ਐੱਸਪੀ ਯਸ਼ਵੰਤ ਕਾਲੇ ਨੇ ਦੱਸਿਆ, ‘ਅੱਜ ਬਾਅਦ ਦੁਪਹਿਰ ਕਰੀਬ ਇੱਕ ਵਜੇ ਇੱਕ ਦੁਕਾਨ ਦੇ ਬਾਹਰ ਪਾਈਪਾਂ ਸਾੜ ਦਿੱਤੀਆਂ ਗਈਆਂ। ਭੀੜ ਦੇ ਹਿੰਸਕ ਹੋਣ ’ਤੇ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਉਨ੍ਹਾਂ ਨੂੰ ਖਿੰਡਾ ਦਿੱਤਾ।’ -ਪੀਟੀਆਈ

Advertisement