ਮਹਾਰਾਸ਼ਟਰ: ਭਾਜਪਾ ਵੱਲੋਂ ਤੀਜੀ ਸੂਚੀ ਜਾਰੀ
25 ਉਮੀਦਵਾਰਾਂ ਦਾ ਐਲਾਨ ਕੀਤਾ
Advertisement
ਮੁੰਬਈ, 28 ਅਕਤੂਬਰ
Maharastra BJP: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਭਾਜਪਾ ਨੇ 25 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਹੁਣ ਤਕ 146 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਹਾਯੁਤੀ ਨੇ ਹੁਣ ਤਕ 260 ਉਮੀਦਵਾਰ ਐਲਾਨੇ ਹਨ। ਇਸ ਵਿਚ ਭਾਜਪਾ, ਸ਼ਿਵ ਸੈਨਾ ਸ਼ਿੰਦੇ ਤੇ ਐਨਸੀਪੀ ਅਜਿਤ ਧੜਾ ਸ਼ਾਮਲ ਹੈ। ਦੂਜੇ ਪਾਸੇ ਭਾਜਪਾ ਤੋਂ ਇਲਾਵਾ ਸ਼ਿਵ ਸੈਨਾ ਸ਼ਿੰਦੇ ਨੇ ਹੁਣ ਤਕ 65 ਤੇ ਐਨਸੀਪੀ ਅਜਿਤ ਧੜੇ ਨੇ 49 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਨਾਂਦੇੜ ਲੋਕ ਸਭਾ ਜ਼ਿਮਨੀ ਚੋਣ ਲਈ ਵੀ ਉਮੀਦਵਾਰ ਐਲਾਨ ਦਿੱਤਾ ਹੈ।
Advertisement
Advertisement