ਮਹਾਰਾਸ਼ਟਰ ਪੁਲੀਸ ਵੱਲੋਂ ਕੈਨੇਡਾ ’ਚ ਲੋਕਾਂ ਨੂੰ ਠੱਗਣ ਵਾਲੇ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼; 23 ਗ੍ਰਿਫਤਾਰ
ਪਲਘਰ, 16 ਜੁਲਾਈ ਇਥੋਂ ਦੀ ਪੁਲੀਸ ਨੇ ਪਲਘਰ ਜ਼ਿਲ੍ਹੇ ’ਚ ਚਲਾਏ ਜਾ ਰਹੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਕੈਨੇਡਾ ’ਚ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਸੀ। ਇਸ ਕਾਲ ਸੈਂਟਰ ਦੇ ਮੁਲਾਜ਼ਮ ਆਨਲਾਈਨ ਖਰੀਦ ਆਰਡਰ ਲਈ ਭੁਗਤਾਨ...
Advertisement
ਪਲਘਰ, 16 ਜੁਲਾਈ
ਇਥੋਂ ਦੀ ਪੁਲੀਸ ਨੇ ਪਲਘਰ ਜ਼ਿਲ੍ਹੇ ’ਚ ਚਲਾਏ ਜਾ ਰਹੇ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਕੈਨੇਡਾ ’ਚ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਸੀ। ਇਸ ਕਾਲ ਸੈਂਟਰ ਦੇ ਮੁਲਾਜ਼ਮ ਆਨਲਾਈਨ ਖਰੀਦ ਆਰਡਰ ਲਈ ਭੁਗਤਾਨ ਕਰਨ ਦੀ ਧਮਕੀ ਦੇ ਰਹੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਹੁਣ ਤੱਕ 23 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਸ਼ੁੱਕਰਵਾਰ-ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਨਨੇ ਪਿੰਡ ਵਿੱਚ ਇੱਕ ਹਾਊਸਿੰਗ ਕੰਪਲੈਕਸ ਦੇ ਛੇ ਫਲੈਟਾਂ ਤੋਂ ਚੱਲ ਰਹੇ ਕਾਲ ਸੈਂਟਰ ’ਤੇ ਛਾਪਾ ਮਾਰਿਆ ਤੇ 23 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਵੱਖ-ਵੱਖ ਐਪਜ਼ ਜ਼ਰੀਏ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਵਾਸੀਆਂ ਦੇ ਸੰਪਰਕ ਨੰਬਰ ਤੇ ਵੇਰਵੇ ਹਾਸਲ ਕੀਤੇ ਸਨ।
Advertisement
Advertisement