ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ

ਨਾਸਿਕ, 13 ਅਕਤੂਬਰ ਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੂੰ ਅੱਜ ਵੱਟਸਐਪ ਮੈਸਜ ਰਾਹੀਂ ਜਾਨੋਂ ਮਾਰਨ ਦੀ ਕਥਿਤ ਧਮਕੀ ਮਿਲੀ ਹੈ। ਇਹ ਜਾਣਕਾਰੀ ਅੱਜ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ...
Advertisement
ਨਾਸਿਕ, 13 ਅਕਤੂਬਰ

ਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੂੰ ਅੱਜ ਵੱਟਸਐਪ ਮੈਸਜ ਰਾਹੀਂ ਜਾਨੋਂ ਮਾਰਨ ਦੀ ਕਥਿਤ ਧਮਕੀ ਮਿਲੀ ਹੈ। ਇਹ ਜਾਣਕਾਰੀ ਅੱਜ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਰਾਠੀ ਭਾਸ਼ਾ ’ਚ ਭੇਜੇ ਮੈਸਜ ਵਿੱਚ ਭੁਜਬਲ ਨੂੰ ‘‘ਸਲੀਕੇ ਨਾਲ ਵਿਹਾਰ ਕਰਨ’’ ਜਾਂ ‘‘ਹਿਸਾਬ ਬਰਾਬਰ ਕਰਨ’’ ਦੀ ਚਿਤਾਵਨੀ ਦਿੱਤੀ ਗਈ ਹੈ। ਧਮਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘‘ਉਹ ਬਹੁਤੇ ਦਿਨਾਂ ਤੱਕ ਜਿਊਂਦੇ ਨਹੀਂ ਰਹਿਣਗੇ।’’ ਰਾਸ਼ਟਰਵਾਦੀ ਯੂਥ ਕਾਂਗਰਸ ਦੇ ਆਗੂ ਅੰਬਾਦਾਸ ਖੈਰੇ ਨੇ ਇਸ ਸਬੰਧੀ ਅੰਬੜ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਮੈਸਜ ਪਰਭਾਨੀ ਤੋਂ ਭੇਜਿਆ ਗਿਆ ਹੈ। -ਪੀਟੀਆਈ

Advertisement

 

 

 

 

Advertisement
Show comments