ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Maharashtra: ਲੜਕੀਆਂ ਲਈ HPV ਟੀਕੇ ਮੁਹੱਈਆ ਕਰਵਾਉਣ ’ਤੇ ਵਿਚਾਰ ਕਰ ਰਹੀ ਹੈ ਮਹਾਰਾਸ਼ਟਰ ਸਰਕਾਰ: ਅਜੀਤ ਪਵਾਰ

Maharashtra govt eyeing to make HPV vaccine available for girls: Ajit Pawar
Advertisement
ਉਪ ਮੰਤਰੀ ਨੇ ਸੁੂਬੇ ’ਚ ਕੈਂਸਰ ਦੇ ਵਧ ਰਹੇ ਕੇਸਾਂ ’ਤੇ ਫਿਕਰ ਜਤਾਇਆ

ਪੁਣੇ, 1 ਮਾਰਚ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅੱਜ ਕਿਹਾ ਕਿ ਸਰਕਾਰ ਸੂਬੇ ਵਿੱਚ ਲੜਕੀਆਂ ਨੂੰ ਕੈਂਸਰ ਤੋਂ ਬਚਾਉਣ ਲਈ ਉਨ੍ਹਾਂ ਨੂੰ Human Papillomavirus (HPV) vaccine ਮੁਹੱਈਆ ਕਰਵਾਉਣ ਬਾਰੇ ਵਿਚਾਰ ਕਰ ਰਹੀ ਹੈ।
Advertisement

ਕੌਮੀ ਸਿਹਤ ਮਿਸ਼ਨ (National Health Mission) ਵੱਲੋਂ ਕਰਵਾਏ ‘ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ’ (Rashtriya Bal Swasthya Karyakram (RBSK)) ਨੂੰ ਸੰਬੋਧਨ ਕਰਦਿਆਂ Ajit Pawar ਨੇ ਆਖਿਆ ਕਿ ਸਰਕਾਰ ਲੜਕੀਆਂ ਨੂੰ ਇਹ ਟੀਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਪਵਾਰ ਮੁਤਾਬਕ, ‘‘ਸੂਬੇ ਦੇ ਸਿਹਤ ਮੰਤਰੀ ਪ੍ਰਕਾਸ਼ ਅਬਿਤਕਰ ਨੇ ਮੈਨੂੰ ਦੱਸਿਆ ਹੈ ਕਿ ਕੈਂਸਰ ਦੇ ਮਾਮਲੇ ਵਧ ਰਹੇ ਹਨ ਅਤੇ ਇੱਕ ਨਵਾਂ (ਐੱਚਪੀਵੀ) ਟੀਕਾ ਉਪਲੱਬਧ ਹੈ। ਅਸੀਂ ਸੂਬੇ ਵਿੱਚ ਲੜਕੀਆਂ ਨੂੰ ਲਈ ਇਹ ਟੀਕਾ ਮੁਹੱਈਆ ਕਰਾਉਣ ’ਤੇ ਵਿਚਾਰ ਕਰ ਰਹੇ ਹਾਂ। ਅਸੀਂ ਇਸ ’ਤੇ ਧਿਆਨ ਦੇ ਰਹੇ ਹਾਂ ਤੇ ਜਲਦੀ ਹੀ ਆਖਰੀ ਫ਼ੈਸਲਾ ਲਿਆ ਜਾਵੇਗਾ।’’
ਸਮਾਗਮ ਤੋਂ ਬਾਅਦ ਸਿਹਤ ਮੰਤਰੀ Prakash  Abitkar ਨੇ ਕਿ ਜੀਵਨ ਸ਼ੈਲੀ ’ਚ ਬਦਲਾਅ ਕਾਰਨ ਸ਼ਹਿਰੀ ਤੇ ਦਿਹਾਤੀ ਦੋਵਾਂ ਖੇਤਰਾਂ ’ਚ ਕੈਂਸਰ ਦੇ ਮਾਮਲੇ ਵਧ ਰਹੇ ਹਨ। ਅਬਿਤਕਰ ਨੇ ਆਖਿਆ, ‘‘ਸਿਹਤ ਮੰਤਰਾਲੇ ਨੇ ਅਜੀਤ ਪਵਾਰ ਨੂੰ 14 ਸਾਲ ਤੱਕ ਉਮਰ ਦੀਆਂ ਲੜਕੀਆਂ ਲਈ Human Papillomavirus ਮੁਹੱੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਸਾਨੂੰ 14 ਸਾਲ ਤੱਕ ਉਮਰ ਦੀਆਂ ਲੜਕੀਆਂ ਲਈ ਟੀਕਾਕਰਨ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ।’’ -ਪੀਟੀਆਈ
Advertisement