ਮਹਾਰਾਸ਼ਟਰ: ਮੁਕਾਬਲੇ ’ਚ ਚਾਰ ਨਕਸਲੀ ਹਲਾਕ
ਮਹਾਰਾਸ਼ਟਰ ਦੇ ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਮੁਕਾਬਲੇ ਦੌਰਾਨ ਘੱੱਟੋ-ਘੱਟ ਤਿੰਨ ਮਹਿਲਾਵਾਂ ਸਣੇ ਚਾਰ ਨਕਸਲੀ ਮਾਰੇ ਗਏ। ਪੁਲੀਸ ਨੇ ਇੱਥੇ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਗੜ੍ਹਚਿਰੌਲੀ ਅਤੇ ਨਾਰਾਇਣਪੁਰ ਜ਼ਿਲ੍ਹੇ ਦੀ ਹੱਦ ਨੇੜੇ ਅੱਜ ਇਹ ਮੁਕਾਬਲਾ ਹੋਇਆ। ਪੁਲੀਸ ਨੂੰ...
Advertisement
ਮਹਾਰਾਸ਼ਟਰ ਦੇ ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਮੁਕਾਬਲੇ ਦੌਰਾਨ ਘੱੱਟੋ-ਘੱਟ ਤਿੰਨ ਮਹਿਲਾਵਾਂ ਸਣੇ ਚਾਰ ਨਕਸਲੀ ਮਾਰੇ ਗਏ।
ਪੁਲੀਸ ਨੇ ਇੱਥੇ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਗੜ੍ਹਚਿਰੌਲੀ ਅਤੇ ਨਾਰਾਇਣਪੁਰ ਜ਼ਿਲ੍ਹੇ ਦੀ ਹੱਦ ਨੇੜੇ ਅੱਜ ਇਹ ਮੁਕਾਬਲਾ ਹੋਇਆ।
Advertisement
ਪੁਲੀਸ ਨੂੰ 25 ਅਗਸਤ ਨੂੰ ਸੁੂਹ ਮਿਲੀ ਸੀ ਕਿ ਗੋਪਾਰਸ਼ੀ ਦੇ ਜੰਗਲੀ ਖੇਤਰ ਵਿੱਚ ਗੱਟਾ ਦਾਲਮ ਕੰਪਨੀ ਨੰਬਰ 10 ਅਤੇ ਹੋਰ ਮਾਓਵਾਦੀ ਦੇਖੇ ਗਏ ਹਨ। ਇਸ ਮਗਰੋਂ ਗੜ੍ਹਚਿਰੌਲੀ ਪੁਲੀਸ ਦੇ ਨਕਸਲ ਵਿਰੋਧੀ ਦਸਤੇ ਅਤੇ ਸੀਆਰਪੀਐੱਫ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵਿੱਢੀ।
ਏਐੱਸਪੀ ਓਐੱਮ ਰਾਮੇਸ਼ਨ ਦੀ ਅਗਵਾਈ ਵਿੱਚ ਦੋ ਦਿਨ ਤੋਂ ਜਾਰੀ ਤਲਾਸ਼ੀ ਮੁਹਿੰਮ ਦੌਰਾਨ ਅੱਜ ਸਵੇਰੇ ਜੰਗਲੀ ਖੇਤਰ ਵਿੱਚ ਨਕਸਲੀਆਂ ਨੇ ਪੁਲੀਸ ਨੇ ਗੋਲੀਬਾਰੀ ਕੀਤੀ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਕਾਬਲਾ ਕਰੀਬ ਅੱਠ ਘੰਟੇ ਤੱਕ ਚੱਲਿਆ। ਪੁਲੀਸ ਅਤੇ ਸੁਰੱਖਿਆ ਬਲਾਂ ਨੇ ਘਟਨਾ ਸਥਾਨ ਤੋਂ ਤਿੰਨ ਮਹਿਲਾਵਾਂ ਅਤੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਮੌਕੇ ਤੋਂ ਇੱਕ ਐੱਸਐੱਲਆਰ ਰਾਈਫਲ, ਦੋ ਆਈਐੱਨਐੱਸਏਐੱਸ ਰਾਈਫ਼ਲ ਅਤੇ .303 ਰਾਈਫਲ ਵੀ ਬਰਾਮਦ ਹੋਈ ਹੈ।
Advertisement